ਜਲੰਧਰ :- ਸਾਲ 2020 ਵਿੱਚ ਹਰ ਕੰਮ ਠੱਪ ਹੋਇਆ ਪਿਆ ਹੈ। ਉਥੇ ਸਕੂਲ-ਕਾਲਜ ਵੀ ਬੰਦ ਹਨ। ਤੇ ਬੱਚੇ ਘਰਾਂ ਵਿੱਚ ਸਿਰਫ ਆਨਲਾਈਨ ਕਲਾਸਾਂ ਹੀ ਲਗਾ ਰਹੇ ਹਨ। ਮੰਨੋਰੰਜਨ ਤੇ ਖੇਡਾਂ ਦਾ ਮਾਧਿਅਮ ਸਿਰਫ ਆਨਲਾਈਨ ਫੋਨ ਹੀ ਹਨ ਪਾਰ ਕੁੱਝ ਕੁ ਅਜਿਹੇ ਜ਼ਰੀਏ ਵੀ ਬਣੇ ਹਨ ਜੋ ਬੱਚਿਆਂ ਨੂੰ ਬੋਰੀਅਤ ਤੋਂ ਦੂਰ ਰੱਖਣ ਵਿੱਚ ਕਾਮਯਾਬ ਹੋਏ ਹਨ ਉਹ ਵੀ ਆਨਲਾਈਨ ਇਹਨਾਂ ਵਿੱਚੋ ਇੱਕ ਹੈ ‘ਕੌਣ ਬਣੇਗਾ ਜੀਨੀਅਸ’ 2020 ਜੋ ਕਿ ਇੱਕ ਆਨਲਾਈਨ ਸਵਾਲ ਜਵਾਬ ਮੁਕਾਬਲਾ ਹੈ। ‘ਜਿਮਉ ਦਾ ਲਰਨਿੰਗ ਹੱਬ ਸੋਸਾਇਟੀ’ ਤੇ ਉਡਾਣ ਦੇ ਪ੍ਰਧਾਨ ਅਮਿਤਾ ਅਗਰਵਾਲ ਅਤੇ ਆਰਤੀ (ਸਹਿਯੋਗੀ) ਦੁਆਰਾ ਸ਼ੁਰੂ ਕੀਤਾ ਗਿਆ। ਇਹ ਸੋਸਾਇਟੀ ਪਿਛਲੇ 5 ਸਾਲਾਂ ਤੋਂ ਨਿਰੰਤਰ ਬੱਚਿਆਂ ਦੇ ਵਰਤਮਾਨ ਤੇ ਭਵਿੱਖ ਲਈ ਜਦੋ ਜਹਿੱਦ ਕਰਦੀ ਆਂ ਰਹੀ ਹੈ ਤੇ ਕਈ ਸਮਾਗਮ ਵੀ ਕਰਵਾ ਚੁੱਕੀ ਹੈ ਪਰ ਹੁਣ ਮਾਹੌਲ ਨੂੰ ਧਿਆਨ ਵਿੱਚ ਰੱਖਦੇ ਹੋਏ, ਬੱਚਿਆਂ ਨੂੰ ਆਪਣੀ ਊਰਜਾ ਚੰਗੇ ਪਾਸੇ ਲਾਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਇਹ ਆਨਲਾਈਨ ਮੁਕਾਬਲਾ ਕਰਵਾਇਆ ਗਿਆ ਤੇ ਭਵਿੱਖ ਵਿੱਚ ਵੀ ਕਰਵਾਇਆ ਜਾਵੇਗਾ ਤੇ ਇਸ ਮੁਕਾਬਲੇ ਦੇ Host ਹਨ ਕਰਨ ਕੁਮਾਰ ਸੁਪਰ ਬੁਆਏ ਜੋ ਕਿ ਬੱਚਿਆਂ ਦੇ ਬਹੁਤ ਚਹੇਤੇ ਹਨ। ਇਸ ਮੁਕਾਬਲੇ ਵਿੱਚ ਕਈ ਬੱਚਿਆਂ ਨੇ ਹਿੱਸਾ ਲਿਆ ਤੇ ਬਹੁਤ ਸਾਰੇ ਇਨਾਮਾਂ ਨਾਲ ਉਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ। ਅੱਗੇ ਵੀ ਇਸ ਦੀਆ ਸੀਰੀਜ਼ ਅਕਤੂਬਰ ਤੋਂ ਨਵੰਬਰ ਵਿੱਚ ਚੱਲਣਗੀਆ ਜਨਵਰੀ ਵਿੱਚ ਇਸ ਦਾ Grand Finale ਹੋਵੇਗਾ। ਜਿਸ ਲਈ ਸਭ ਬੱਚੇ ਬਹੁਤ ਉਤਸਾਹਿਤ ਹਨ।