ਲਖਨਊ : ਮਿਡ-ਡੇਅ ਮੀਲ ਦੀ ਗੁਣਵੱਤਾ ਨੂੰ ਲੈਕੇ ਕੋਈ ਨਾ ਕੋਈ ਵਿਵਾਦ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਇੱਕ ਵਾਰ ਫਿਰ ਉੱਤਰ ਪ੍ਰਦੇਸ਼ ‘ਚ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅੱਜ ਮੁਜ਼ੱਫਰਨਗਰ ਦੇ ਇੱਕ ਸਕੂਲ ‘ਚ ਮਿਡ-ਡੇਅ ਮੀਲ ਖਾਣ ਨਾਲ ਇੱਕ ਅਧਿਆਪਕ ਸਮੇਤ 9 ਬੱਚੇ ਬਿਮਾਰ ਹੋ ਗਏ। ਜਿਸ ਤੋਂ ਬਾਅਦ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਜਦੋਂ ਮਿਡ-ਡੇਅ ਮੀਲ ਲਈ ਬਣੇ ਖਾਣੇ ਦੀ ਜਾਂਚ ਕੀਤੀ ਗਈ ਤਾਂ ਸਾਰੇ ਹੈਰਾਨ ਰਹਿ ਗਏ। ਜਾਂਚ ‘ਚ ਸਾਹਮਣੇ ਆਇਆ ਕਿ ਖਾਣੇ ‘ਚ ਇਕ ਮਰਿਆ ਚੂਹਾ ਸੀ। ਜਿਸ ਨੂੰ ਖਾਣੇ ਨਾਲ ਹੀ ਪਕਾ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਇਹ ਮਿਡ-ਡੇਅ ਮੀਲ ਹਾਪੁਰ ਦੀ ਸੰਸਥਾ ਜਨ ਕਲਿਆਣ ਸੇਵਾ ਸੰਮਤੀ ਸਕੂਲ ‘ਚ ਮੁਹਈਆ ਕਰਵਾਉਂਦੀ ਹੈ।