
ਫਗਵਾੜਾ 19 ਮਾਰਚ (ਸ਼਼ਿਵ ਕੋੋੜਾ) ਮੁਸਲਿਮ ਭਾਈਚਾਰੇ ਨੇ ਯੂ ਪੀ ਸ਼ੀਆ ਬੋਰਡ ਦੇ ਸਾਬਕਾ ਚੇਅਰਮੈਨ ਵਸੀਮਰਿਜ਼ਵੀ ਦੇ ਖ਼ਿਲਾਫ਼ ਪਵਿੱਤਰ ਕੁਰਾਨ ਦੇ ਵਾਰੇ ਗ਼ਲਤ ਟਿੱਪਣੀ ਕਰ ਕੇ ਮੁਸਲਿਮ ਭਾਈਚਾਰੇ ਦੀ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਦੋਸ਼ ਲਗਾਇਆ ਹੈ।ਭਾਈਚਾਰੇ ਵੱਲੋਂ ਫਗਵਾੜਾ ਦੇ ਐਸ.ਪੀ.ਸਰਬਜੀਤ ਸਿੰਘ ਬਾਹੀਆਂ ਦੇ ਨਾਂ ਇੱਕ ਮੰਗ ਪੱਤਰ ਦੇ ਕੇ ਵਸੀਮ ਰਿਜ਼ਵੀ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਹੈ।ਰਾਸ਼ਟਰੀ ਅਲਪ ਸੰਖਿਅਕ ਆਰਕਸ਼ਨ ਮੋਰਚਾ ਦੇ ਪੰਜਾਬ ਪ੍ਰਧਾਨ ਅਤੇ ਦੀ ਮੁਸਲਿਮ ਵੈੱਲਫੇਅਰ ਸੋਸਾਇਟੀ ਫਗਵਾੜਾ ਦੇ ਪ੍ਰਧਾਨ ਸਰਵਰ ਗ਼ੁਲਾਮ ਸੱਬਾ ਦੀ ਅਗਵਾਈ ਵਿਚ ਮੰਗ ਪੱਤਰ ਦਿੱਤਾ ਗਿਆ। ਜਿਸ ਦੀ ਜਾਣਕਾਰੀ ਦਿੰਦੇ ਸਰਵਰ ਗ਼ੁਲਾਮ ਨੇ ਦੱਸਿਆ ਕਿ ਮੁਸਲਿਮ ਧਰਮ ਦੀ ਆਸਥਾ ਦੇ ਪ੍ਰਤੀਕ ਪਵਿੱਤਰ ਕੁਰਾਨ ਏ ਪਾਕ ਦੇ ਬਾਰੇ ਵਿਚ ਯੂ ਪੀ ਸ਼ੀਆ ਬੋਰਡ ਦੇ ਸਾਬਕਾ ਚੇਅਰਮੈਨ ਵਸੀਮ ਰਿਜ਼ਵੀ ਨੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਵਸੀਮ ਰਿਜ਼ਵੀ ਨੇ ਇੱਕ ਟੀਵੀ ਪ੍ਰੋਗਰਾਮ ਦੌਰਾਨ ਇਹ ਕਿਹਾ ਕਿ ਕੁਰਾਨ ਦੇ ਵਿੱਚ ਬਹੁਤ ਸਾਰੀਆਂ ਆਇਤਾਂ ਹਨ ਜੋ ਆਤੰਕਵਾਦ ਨੂੰ ਉਤਸ਼ਾਹਿਤ ਕਰਦੀਆਂ ਹਨ। ਜਿਸ ਨੂੰ ਹਟਾ ਦੇਣ ਦੀ ਗਲ ਉਨਾਂ ਵੱਲੋਂ ਕਹੀਂ ਗਈ। ਸੱਬਾ ਨੇ ਕਿਹਾ ਕਿ ਮੁਸਲਿਮ ਧਰਮ ਵਿਚ ਸਾਡੀ ਪੂਰੀ ਆਸਥਾ ਹੈ ਅਤੇ ਪਵਿੱਤਰ ਕੁਰਾਨ ਏ ਪਾਕ ਮੁਸਲਿਮ ਧਰਮ ਦਾ ਮੂਲ ਆਧਾਰ ਹੈ ਅਤੇ ਇਸ ਵਿਚਲੇ ਇੱਕ ਇੱਕ ਹਰਫ਼ ਦੇ ਉੱਪਰ ਸਾਡੀ ਪੂਰੀ ਆਸਥਾ ਅਤੇ ਇਮਾਨ ਹੈ। ਇਸ ਤਰਾਂ ਨਾਲ ਦੀ ਟਿੱਪਣੀ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ। ਉਨਾਂ ਮੰਗ ਕੀਤੀ ਕਿ ਟੀ ਵੀ ਚੈਨਲ ਉੱਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਵਸੀਮ ਰਿਜ਼ਵੀ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗਾਂ ਤੋ ਇਸ ਤਰਾਂ ਦੇ ਬੇਹੂਦਾ ਹਰਕਤ ਕਰਨ ਦੀ ਜੁਰਅਤ ਨਾ ਕਰੇ। ਅਸੀਂ ਹਰ ਧਰਮ ਦਾ ਸਨਮਾਨ ਕਰਦੇ ਹਾਂ ਅਤੇ ਨਾਲ ਹੀ ਆਪਣੇ ਧਰਮ ਦੀ ਰਾਖੀ ਲਈ ਬਚਨ ਵਧ ਹਾਂ। ਇਸ ਮੌਕੇ ਇਮਾਮ ਜਿਆਉਲ ਹੱਕ ਕਾਸਮੀ, ਮੁਹੰਮਦ ਰਸ਼ੀਦ, ਮੁਹੰਮਦ ਕਮਰੂਲ, ਮੁਹੰਮਦ ਤਾਜ਼ੀਮ, ਮੁਹੰਮਦ ਅਸ਼ਫਾਕ ਖ਼ਾਨ, ਇਸਲਾਮਦੀਨ, ਮੁਹੰਮਦ ਬਦਰੂਦੀਨ,ਪਰਵੇਜ਼ ਅਨਵਰ, ਲਾਲੀ ਅਠੌਲੀ, ਅਮਿੱਤ ਨਿਗਾਹ,ਸ਼ੌਕਤ ਅਲੀ, ਮੁਹੰਮਦ ਅਸਲਮ, ਮੁਹੰਮਦ ਸਾਜਿਦ, ਸ਼ਫੀ ਆਲਮ,ਕਾਰੀ ਗਯੂਰ, ਨਸੀਮ ਅਹਿਮਦ ਆਦਿ ਮੌਜੂਦ ਸਨ।