ਫਗਵਾੜਾ 2 ਮਾਰਚ (ਸ਼਼ਿਵ ਕੋੋੜਾ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਦਿਹਾੜਾ ਮੁਹੱਲਾ ਪ੍ਰੇਮਪੁਰਾ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ ਰਜਿ. ਪ੍ਰੇਮਪੁਰਾ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਪ੍ਰੇਮਪੁਰਾ ਦੀਆਂ ਬੀਬੀਆਂ ਦੇ ਕੀਰਤਨੀ ਜੱਥੇ ਤੋਂ ਇਲਾਵਾ ਗਾਇਕਾ ਮਮਤਾ, ਚਰਨਜੀਤ ਖਾਲਸਾ ਤੇ ਗਾਇਕ ਕੁਲਦੀਪ ਬਾਲੂ ਨੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲਾ ਕੀਤਾ। ਉਪਰੰਤ ਸਾਂਈ ਪੱਪਲ ਸ਼ਾਹ ਭਰੋਮਜਾਰਾ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੇ ਇਤਿਹਾਸ ਨਾਲ ਜੋੜਿਆ। ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਦੀ ਅਪੀਲ ਵੀ ਖਾਸ ਤੌਰ ਤੇ ਕੀਤੀ। ਸਮਾਗਮ ਵਿਚ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਅਤੇ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼, ਵਿਧਾਇਰ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ, ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸਾਬਕਾ ਕੌਂਸਲਰ ਅਨੁਰਾਗ ਮਨਖੰਡ, ਅਵਿਨਾਸ਼ ਗੁਪਤਾ ਬਾਸ਼ੀ ਯੂਥ ਕਾਂਗਰਸ ਫਗਵਾੜਾ ਦੇ ਪ੍ਰਧਾਨ ਆਗੂ ਕਰਮਦੀਪ ਕੰਮਾ, ਡਾ. ਐਸ ਰਾਜਨ ਆਦਿ ਪਤਵੰਤਿਆਂ ਨੇ ਵੀ ਗੁਰੂ ਚਰਨਾਂ ਵਿਚ ਹਾਜਰੀ ਲਗਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਜੋਗਿੰਦਰ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ। ਕਮੇਟੀ ਪ੍ਰਧਾਨ ਵਿਨੋਦ ਖੰਨਾ (ਬਿੱਲੂ) ਅਤੇ ਸਮੂਹ ਮੈਂਬਰਾਂ ਵਲੋਂ ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਸਨਮਾਨਤ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਰੇਸ਼ ਕੈਲੇ, ਭੁਪਿੰਦਰ ਕੁਮਾਰ, ਰਜਿੰਦਰ ਕਾਕਾ, ਜਸਵੀਰ ਬੰਗਾ, ਮਲਕੀਤ ਸਿੰਘ, ਬਲਵੀਰ ਬਬਲੂ, ਕੁਲਦੀਪ ਸਿੰਘ, ਗੁਲਸ਼ਨ ਕੁਮਾਰ, ਕੁਲਵਿੰਦਰ ਕਿੰਦਾ, ਜੋਗਾ ਸਿੰਘ, ਡਾ. ਦਰਸ਼ਨ ਕਟਾਰੀਆ, ਰਾਜਕੁਮਾਰ ਰਾਜਾ, ਬੀ.ਕੇ. ਰੱਤੂ ਸਨੀ ਕੈਲੇ, ਜਸਵਿੰਦਰ ਪੌਡਵਾਲ, ਨਰੇਸ਼ ਮਹਿਮੀ, ਵਿਵੇਕ ਕੁਮਾਰ, ਠੇਕੇਦਾਰ ਮਨੋਹਰ ਲਾਲ, ਸੀਪਾ, ਰੋਹਿਤ ਸਿੱਧੂ, ਲਾਡੀ ਕੈਲੇ, ਸ਼ੀਲਾ, ਵਿੱਕੀ ਚੁੰਬਰ, ਕੁਲਵਿੰਦਰ ਢੰਡਾ, ਸੁਰਜੀਤ ਕੁਮਾਰ ਯੂ.ਐਸ.ਏ., ਅਜੇ ਗਾਟ, ਵਿਜੇ ਕੁਮਾਰ, ਕਮਲ ਕੈਂਥ, ਸਤਨਾਮ ਸੱਤਾ, ਟੀਨੂੰ ਆਹੂਜਾ, ਮਦਨ ਲਾਲ, ਵਿਸ਼ਵਨਾਥ, ਪੰਮਾ ਸੈਂਪਲੇ, ਗਿਆਨ ਚੰਦ ਝੱਲੀ, ਕਿਸ਼ੋਰ ਕੁਮਾਰ, ਕੁਲਵਿੰਦਰ ਰੱਤੂ, ਮਾਤਾ ਗਿਆਨ ਕੌਰ, ਬੀਬੀ ਪਿੰਕੀ, ਪ੍ਰਭਜੋਤ ਚੁੰਬਰ, ਬਲਵੀਰ ਮਾਧੋ, ਰਿੱਕੀ, ਅਸ਼ੋਕ ਕੁਮਾਰ, ਸੋਹਨ ਲਾਲ, ਦੇਸਰਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।