ਜਲੰਧਰ :- ਭਾਰਤ ਸਰਕਾਰ ਦੇ “ਹੁੰਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ
ਸਿੱਖਿਆ ਰਾਹੀ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀ ਸੀ.ਡੀ.ਟੀ.ਪੀ.
ਸਕੀਮ ਦੇ ਜਾਗਰੁਕ ਪੱਖ ਨੂੰ ਉਜਾਗਰ ਕਰਨ ਲਈ, ਪੁਲਿਸ ਕਮਿਸ਼ਨਰ ਜਲੰਧਰ ਦੀਆਂ
ਹਦਾਇਤਾਂ ਮੁਤਾਬਕ ਮਾਨਯੋਗ ਪ੍ਰਿੰਸੀਪਲ ਸਾਹਿਬ ਡਾ. ਜਗਰੂਪ ਸਿੰਘ ਜੀ ਦੀ
ਰਹਿਨੁਮਾਈ ਹੇਠ ਅੱਜ ਮੇਹਰ ਚੰਦ ਕਾਲਜ ਜਲੰਧਰ ਦੇ ਅਪਲਾਈਡ ਸਾਇੰਸ ਵਿਭਾਗ
ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਇੱਕ ਸੈਮੀਨਾਰ ਕਰਵਾਇਆ ਗਿਆ।ਜਿੱਥੇ
ਸੀ.ਡੀ.ਟੀ.ਪੀ. ਵਿਭਾਗ ਦੇ ਇੰਟ੍ਰਨਲ ਕੁਆਰਡੀਨੇਟਰ ਕਸ਼ਮੀਰ ਕੁਮਾਰ ਜੀ ਨੇ
ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਸਬੰਧੀ ਰੌਚਕ ਢੰਗ ਨਾਲ ਜਾਗਰੁਕ
ਕੀਤਾ ਉੱਥੇ ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ) ਨੇ ਬਹੁਤ ਸਾਰੇ
ਆਵਾਜਾਈ ਦੇ ਨਿਯਮਾਂ ਅਤੇ ਟ੍ਰੈਫਿਕ ਚਿੰਨਾਂ ਸਬੰਧੀ ਜਾਣਕਾਰੀ ਦਿੱਤੀ
ਤਾਂਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।ਆਮ
ਲੋਕਾ ਨੂੰ ਆਵਾਜਾਈ ਸਬੰਧੀ ਜਾਗਰੂਕ ਕਰਨ ਲਈ ਇੱਕ ਰੰਗੀਨ ਇਸ਼ਤਿਹਾਰ ਵੀ
ਜਾਰੀ ਕੀਤਾ ਗਿਆ।ਇਸ ਸੈਮੀਨਾਰ ਵਿੱਚ ਪਹਿਲੇ ਸਾਲ ਦੇ ਲੱਗਭਗ 95 ਵਿੱਦਿਆਰਥੀ
ਹਾਜਿਰ ਸਨ।ਅਪਲਾਈਡ ਸਾਇੰਸ ਵਿਭਾਗ ਦੇ ਅੰਕੂਸ਼, ਮੈਡਮ ਪੂਨਮ,
ਅੰਜੂ, ਪ੍ਰਤਿਭਾ, ਸ਼ਰਨਜੀਤ ਕੌਰ, ਅਰਪਨਾ ਅਤੇ ਸ਼੍ਰੀਪੱਤ ਹਾਜਿਰ ਸਨ।ਮੈਂਡਮ
ਮੰਜੂ ਮੰਨਚੰਦਾ ਨੇ ਮੌਜੂਦ ਸਾਰਿਆਂ ਦਾ ਧੰਨਵਾਦ ਕੀਤਾ।ਰਾਸ਼ਟਰੀ ਸੜਕ
ਸੁੱਰਖਿਆ 2021 ਨੂੰ ਸਮ੍ਰਪਿੱਤ ਇਹ ਸੈਮੀਨਾਰ ਮੈਡਮ ਨੇਹਾ (ਸੀ. ਡੀ.
ਕੰਸਲਟੈਂਟ) ਦੇ ਅਥਾਹ ਯਤਨਾ ਸਦਕਾ ਨੇਪਰੇ ਚੜਿਆ।