ਜਲੰਧਰ : ਡਾ. ਗੁਰਿੰਦਰ ਕੌਰ ਚਾਵਲਾ ਸਿਵਲ ਸਰਜਨ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਹਤ
ਵਿਭਾਗ ਦੀ ਟੀਮ ਵੱਲੋਂ ਕੋਰੋਨਾ ਵਾਇਰਸ ਪ੍ਰਤੀ ਜਨ ਜਾਗਰੂਕਤਾ ਪੈਦਾ ਕਰਨ ਲਈ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲ਼ੰਧਰ
ਵਿਖੇ ਸਮੂਹ ਜਾਗਰਣ ਪ੍ਰਕਾਸ਼ਨ ਜਲੰਧਰ ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਨੂੰ ਸੰਬੋਧਨ ਕਰਦੇ
ਹੋਏ ਜਿਲ੍ਹਾ ਐਪੀਡਿਮੋਲੋਜਿਸਟ ਡਾ ਸਤੀਸ਼ ਕੁਮਾਰ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿੱਚ ਭਾਵੇਂ ਡਰ ਦਾ ਮਾਹੌਲ
ਬਣਿਆ ਹੋਇਆ ਹੈ ਪਰ ਇਸ ਵਾਇਰਸ ਨੂੰ ਲੈਕੇ ਜ਼ਿਆਦਾ ਡਰਨ ਦੀ ਲੋੜ ਨਹੀਂ , ਭਾਵੇਂ ਇਸ ਦਾ ਅਜੇ ਕੋਈ ਇਲਾਜ ਨਹੀਂ ਹੈ
ਫਿਰ ਵੀ ਜਾਗਰੂਕਤਾ ਹੋਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ ।ਉਨ੍ਹਾਂ ਕਿਹਾ ਕਿ ਹੱਥਾਂ ਨੂੰ ਸਾਫ ਸੁਥਰਾ ਰੱਖਿਆ ਜਾਵੇ, ਥੋੜ੍ਹੇ
ਸਮੇਂ ਬਾਅਦ ਸਾਬੁਣ ਨਾਲ ਹੱਥਾਂ ਨੂੰ ਚੰਗੀ ਤਰ੍ਹਾ ਧੋਇਆ ਜਾਵੇ।ਵਾਇਰਸ ਤੋਂ ਪ੍ਰਭਾਵਿਤ ਵਿਅਕਤੀ ਤੋਂ ਘੱਟ ਤੋਂ ਘੱਟ ਇੱਕ ਮਟਿਰ
ਦੀ ਦੂਰੀ ਬਣਾ ਕੇ ਰੱਖੀ ਜਾਵੇ।ਕੋਰੋਨਾ ਵਾਇਰਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਵਿਅਕਤੀ ਨੂੰ
ਬੁਖਾਰ ਹੋਣਾ , ਜ਼ੁਕਾਮ ,ਨੱਕ ਵਗਣਾ ਅਤੇ ਗਲੇ ਵਿੱਚ ਖਾਰਿਸ਼ ਹੁੰਦੀ ਹੈ ਅਤੇ ਵਿਅਕਤੀ ਸਾਹ ਲੈਣ ਵਿੱਚ ਤਕਲੀਫ ਮਹਿਸੂਸ
ਕਰਦਾ ਹੈ।ਅਜਿਹੇ ਚਿੰਨ੍ਹ ਪਾਏ ਜਾਣ ਦੀ ਸੂਰਤ ਵਿੱਚ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।ਉਨ੍ਹਾ ਕਿਹਾ
ਕਿ ਜਦ ਮਰੀਜ਼ ਖਾਂਸੀ ਕਰਦਾ ਹੈ ਜਾਂ ਛਿੱਕਦਾ ਹੈ ਤਾਂ ਵਾਇਰਸ ਆਸ ਪਾਸ ਮੌਜੂਦ ਵਿਅਕਤੀਆਂ ਤੱਕ ਫੈਲਦਾ ਹੈ ਅਤੇ ਏਸ ਦੇ
ਨਾਲ ਹੀ ਨਜ਼ਦੀਕ ਪਈਆਂ ਚੀਜ਼ਾਂ ਤੇ ਵੀ ਪੁੰਹਚ ਕਰ ਜਾਂਦਾ ਹੈ । ਇਸ ਲਈ ਇਹ ਅਤਿ ਜ਼ਰੂਰੀ ਹੋ ਜਾਂਦਾ ਹੈ ਕਿ ਖਾਂਸੀ ਕਰਦੇ
ਹੋਏ ਜਾਂ ਛਿੱਕਦੇ ਸਮੇਂ ਨੱਕ ਅਤੇ ਮੂੰਹ ਨੂੰ ਰੁਮਾਲ ਨਾਲ ਢੱਕ ਲਿਆ ਜਾਵੇ।ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਛੱਕੀ
ਮਰੀਜ਼ਾਂ ਉੱਤੇ 28 ਦਿਨਾਂ ਤੱਕ ਨਜ਼ਰ ਰੱਖੀ ਜਾ ਰਹੀ ਹੈ। ਪਾਲਤੂ ਅਤੇ ਜੰਗਲੀ ਜਾਨਵਰਾਂ ਨਾਲ ਅਸੁਰੱਖਿਅਤ ਸੰਪਰਕ ਨਾ ਰੱਖੋ ,
ਘਰੇਲੂ ਨੁਸਖਿਆਂ ਨਾਲ ਇਲਾਜ ਨਾ ਕਰੋ, ਸਗੋਂ ਮਾਹਿਰ ਡਾਕਟਰ ਦੀ ਸਲਾਹ ਨਾਲ ਦਵਾਈ ਲਓ।ਇਸ ਮੌਕੇ ਹੱਥਾਂ ਹੀ ਸਫਾਈ
ਬਾਰੇ ਵੀ ਵਿਸਥਾਰਪੂਰਵਕ ਦੱਸਿਆ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ. ਜਗਰੂਪ ਸਿਘ ਨੇ ਵਿਸਿਆਰਥੀਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀ ਟੀਮ ਵਲੋਂ
ਕੋਰੋਨਾ ਵਾਇਰਸ ਸਬੰਧੀ ਦਿੱਤੀ ਵਿਸਥਾਰਪੂਰਵਕ ਜਾਣਕਾਰੀ ਆਪਣੇ ਆਲੇ ਦੁਆਲੇ ਲੋਕਾਂ ਵਿੱਚ ਵੀ ਵੱਧ ਤੋਂ ਵੱਧ ਜਾਗਰਿਤੀ ਪੈਦਾ
ਕੀਤੀ ਜਾਵੇ।ਉਨਾ ਨੇ ਸਿਹਤ ਵਿਭਾਗ ਜਲੰਧਰ ਦੀ ਟੀਮ ਦਾ ਤਹਿਦਿਲੋਂ ਧੰਨਵਾਦ ਵੀ ਕੀਤਾ।ਇਸ ਮੌਕੇ ਡਾ.ਸਤੀਸ਼ ਕੁਮਾਰ ਜਿਲ੍ਹਾ
ਅੇਪੀਡਿਮੋਲੋਜਿਸਟ ਅਤੇ  ਕਿਰਪਾਲ ਸਿੰਘ ਝੱਲੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਵੱਲੋਂ ਕੋਰੋਨਾ ਵਾਇਰਸ ਸਬੰਧੀ
ਵਿਸਥਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਜਗਜੀਤ ਸਿੰਘ ਸਿਹਤ ਕਰਮਚਾਰੀ,  ਸੰਦੀਪ ਕੁਮਾਰ, ਪੰਕਜ ਗੁਪਤਾ,
ਕਰਨ ਇੰਦਰ,ਰੁਪਿੰਦਰ ਕੌਰ (ਸਾਰੇ ਪੋ੍ਰਫੈਸਰ)  ਕਸ਼ਮੀਰ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ ਸੀ.ਡੀ ਟੀ.ਪੀ ,ਮਨਜੀਤ ਸਿੰਘ
ਸਿਹਤ ਕਰਮਚਾਰੀ ਸਮੂਹ ਅਧਿਆਪਕ ਅਤੇ ਸਕੂਲੀ ਵਿਦਿਆਰਥਣਾ ਹਾਜਰ ਸਨ। ਇਸ ਮੌਕੇ ਕੋਰੋਨਾ ਵਾਇਰਸ ਸਬੰਧੀ
ਜਾਗਰੂਕਤਾ ਫੈਲਾਉਣ ਲਈ ਆਈ.ਈ.ਸੀ ਮਟੀਰੀਅਲ ਪੋਸਟਰ ਅਤੇ ਪੈਂਫਲੈਟਸ ਵੀ ਤਕਸੀਮ ਕੀਤੇ ਗਏ।