ਜਲੰਧਰ:- ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਸਿੰਘ (ਕੋਆਰਡੀਨੇਟਰ ) ਦੀ ਯੋਗ ਅਗਵਾਈ ਵਿਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਚਲਾਈ ਗਈ ਉੱਨਤ ਭਾਰਤ ਅਭਿਆਨ ਸਕੀਮ ਅਪਣਾਈ। ਇਹ ਸਕੀਮ ਦੀ ਦੇਖ-ਰੇਖ ਆਈ.ਆਰ.ਡੀ, ਆਈ.ਆਈ.ਟੀ, ਨਵੀ ਦਿੱਲੀ ਕਰ ਰਹੀ ਹੈ। ਇਸ ਸਕੀਮ ਅਧੀਨ ਕਾਲਜ ਨੂੰ 50,000 ਰੁਪਏ ਦੀ ਗ੍ਰਾੰਟ ਬਤੌਰ ਸੀਡ ਮਨੀ ਪ੍ਰਾਪਤ ਹੋਈ ਹੈ। ਇਸ ਸਕੀਮ ਅਧੀਨ ਸਾਡੇ ਕਾਲਜ ਨੇ ਇਲਾਕੇ ਦੇ ਪੰਜ ਪਿੰਡ ਅਪਣਾਏ ਹਨ। ਸਾਡੀ ਟੀਮ ਇਨ੍ਹਾਂ ਪੰਜਾਂ ਪਿੰਡਾਂ ਦਾ ਸ੍ਰਵੇਖਣ ਕਰ ਰਹੀ ਹੈ, ਜਿਸ ਦਾ ਮੁੱਖ-ਮੰਤਵ ਪਿੰਡਾਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਢੁਕਵਾਂ ਹੱਲ ਲੱਭਣਾ ਹੈ। ਪਿੰਡਾਂ ਦੀਆਂ ਪੰਚਾਇਤਾ ਅਤੇ ਇਲਾਕੇ ਦੇ ਪੰਤਵੰਤੇ ਸੱਜਨਾ ਦੀ ਮੱਦਦ ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣਾ ਇਸ ਸਕੀਮ ਦਾ ਮੁੱਖ ਉਦੇਸ਼ ਹੈ। ਅੱਸੀ ਜਿੱਥੇ ਇਲਾਕੇ ਦੇ ਲੋਕਾਂ ਨੂੰ ਤਕਨੀਕੀ ਸਿੱਖਿਆ ਮੁੱਹਈਆ ਕਰਵਾਂਗੇ ਉੱਥੇ ਸਵੈ-ਸੇਵੀ ਸੰਸਥਾਵਾਂ ਦੀ ਮੱਦਦ ਨਾਲ ਪਿੰਡਾਂ ਦੀ ਸਵੱਛਤਾ, ਸਵਸਥਾ ਦਾ ਧਿਆਨ ਰੱਖਦਿਆ ਸਭਿਆਚਾਰਕ ਅਤੇ ਭਾਇਚਾਰਕ ਸਾਂਜ ਪੈਦਾ ਕਰਾਂਗੇ।  ਇਲਾਕੇ ਦੇ ਨੌਜਵਾਨਾਂ ਨੂੰ ਸਿੱਖਿਅਤ ਕਰਕੇ ਪੈਰਾਂ ਤੇ ਖੜਾ ਕਰਨਾ ਅਤੇ ਸਮੇਂ ਦੇ ਨਾਲ ਸਮਾਜ ਵਿਚ ਨਸ਼ਾ-ਖੋਰੀ, ਦਹੇਜ ਪ੍ਰਥਾ, ਬਾਲ-ਮਜ਼ਦੂਰੀ, ਫਿਰਕਾ-ਪ੍ਰਸਤੀ ਅਤੇ ਜਾਤੀ-ਵਾਦ ਵਰਗੀਆਂ ਪੈਦਾ ਹੋਈਆਂ ਕੁਰੀਤੀਆਂ ਤੋ ਜਾਗਰੂਕ ਕਰਨਾ ਸਾਡਾ ਮੁੱਖ ਮਨੋਰਥ ਹੈ।  ਆਧੁਨਿਕ ਤਕਨੀਕਾਂ ਰਾਹੀਂ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਸਾਡੀ ਪਹਿਲ ਹੋਵੇਗੀ ਤਾਂਕਿ ਉਹ ਸਮੇਂ ਦੇ ਹਾਣੀ ਹੋ ਸਕਣ।  ਸਮੇਂ-ਸਮੇਂ ਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਸੰਸਥਾ ਉੱਨਤ ਭਾਰਤ ਅਭਿਆਨ ਵਿਚ ਵੱਖ-ਚੜ ਕੇ ਹਿੱਸਾ ਲਵੇਗੀ ਤਾਂਕਿ ਪਿੰਡਾਂ ਦੀ ਨੁਹਾਰ ਨੂੰ ਬਦਲਿਆ ਜਾ ਸਕੇ।