ਜਲੰਧਰ :- ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਰਕਸ਼ਾਪ ਵਿਭਾਗ ਵਿੱਚ ਮਿਤੀ 16-11-2020
ਨੂੰ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਬਾਬਾ ਵਿਸ਼ਵਕਰਮਾ ਜੀ ਦੀ
ਪੂਜਾ ਕੀਤੀ ਗਈ। ਪ੍ਰਿੰਸੀਪਲ ਸ. ਜਗਰੂਪ ਸਿੰਘ ਜੀ ਨੇ ਬਾਬਾ ਜੀ ਦੀ ਫੋਟੋ ਤੇ ਤਿਲਕ
ਅਤੇ ਫੁੱਲਾਂ ਦੀ ਮਾਲਾ ਭੇਂਟ ਕਰਕੇ ਪੋ੍ਰਗਰਾਮ ਦੀ ਸ਼ੁਰੂਆਤ ਕੀਤੀ। ਬਾਬਾ ਜੀ
ਦੀ ਅਰਦਾਸ ਕੁਲਵਿੰਦਰ ਸਿੰਘ ਵਲੋਂ ਕੀਤੀ ਗਈ। ਬਾਬਾ ਜੀ ਦੇ ਬਾਰੇ ਅਧਿਆਤਮਕ
ਤੌਰ ਤੇ ਸ. ਸੁਰਜੀਤ ਸਿੰਘ ਵਰਕਸ਼ਾਪ ਸੁਪਰਡੈਂਟ ਵਲੋਂ ਦੱਸਿਆ ਗਿਆ। ਮੰਚ
ਸੰਚਾਲਨ ਦੁਰਗੇਸ਼ ਚੇਚੀ ਨੇ ਕੀਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ
ਬਾਬਾ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਅਤੇ ਤਕਨੀਕੀ ਗਿਆਨ ਦੀ ਵਰਤੋਂ
ਕਰਕੇ ਲੋਕ ਭਲਾਈ ਦੇ ਕੰਮ ਕਰਨ ਦੀ ਵਿਦਿਆਰਥੀਆਂ ਨੂੰ ਸੰਹੁ ਚੁਕਾਈ।ਇਸ
ਮੌਕੇ ਸੀ.ਡੀ.ਟੀ.ਪੀ. ਵਿੰਗ ਵੱਲੋਂ ਬਾਬਾ ਵਿਸ਼ਵਰਕਮਾ ਦਿਵਸ ਸਬੰਧੀ ਪਫਲੈਂਟ ਵੀ
ਜਾਰੀ ਕੀਤਾ ਗਿਆ।ਅੰਤ ਵਿੱਚ ਸਟਾਫ ਅਤੇ ਵਿਦਿਅਰਥੀਆਂ ਨੂੰ ਪ੍ਰਸ਼ਾਦ
ਵੰਡਿਆਂ ਗਿਆ ।ਇਸ ਸਮਾਗਮ ਵਿੱਚ  ਸੰਜੇ ਬਾਂਸਲ,  ਰਾਜੀਵ ਭਾਟੀਆ,
ਜੇ.ਐਸ ਘੇੜਾ, ਕਸ਼ਮੀਰ ਕੁਮਾਰ, ਪ੍ਰਿੰਸ ਮਦਾਨ, ਹੀਰਾ ਮਹਾਜਨ,
ਗੋਰਵ ਸ਼ਰਮਾ,  ਪ੍ਰਦੀਪ ਕੁਮਾਰ,  ਤ੍ਰਿਲੋਕ ਸਿੰਘ, ਹਰਵਿੰਦਰ
ਸਿੰਘ,ਮੋਹਿਤ ਸਾਹਿਦੇਵ,  ਮਨਮੋਹਨ ਸਿੰਘ, ਇੰਦਰਜੀਤ ਸਿੰਘ,
ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।