ਜਲੰਧਰ :- ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਦਿਲਦਾਰ
ਸਿੰਘ ਰਾਣਾ(ਮੁਖੀ ਵਿਭਾਗ) ,ਕਸ਼ਮੀਰ ਕੁਮਾਰ ਦੀ ਯੋਗ ਅਗਵਾਈ
ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਇਲੈਕਟ੍ਰੀਕਲ ਵਿਭਾਗ ਦੇ
ਵਿਦਿਆਰਥੀ ਆਕਾਸ਼ ਕੁਮਾਰ ਦੀ ਏ ਸਟਾਰ ਕੰਪਨੀ ਵਿੱਚ
ਪਲੇਸਮੈਂਟ ਹੋਈ । ਆਕਾਸ਼ ਕੁਮਾਰ ਨੁੰ ਕੰਪਨੀ ਵਲੋਂ
ਟ੍ਰੇਨਿੰਗ ਦੇ ਦੌਰਾਨ ਦੋ ਲੱਖ ਦਾ ਪੈਕਜ ਮਿਲਿਆ । ਕੰਪਨੀ ਦੇ ਮਾਲਿਕ
ਰਾਜਿੰਦਰ ਕੁਮਾਰ ਦੱਤਾ ਜੀ ਨੇ ਟ੍ਰੇਨਿਗ ਖਤਮ ਹੋਣ ਉਪ੍ਰੰਤ
ਤਨਖਾਹ ਵਧਾਉਣ ਦੀ ਗੱਲ ਕਹੀ ।ਇਸ ਮੋਕੇ ਤੇ ਕਸ਼ਮੀਰ ਕੁਮਾਰ,
ਅਰਵਿੰਦ ਦੱਤਾ ਅਤੇ ਪ੍ਰਤਾਪ ਚੰਦ ਪਲੇਸਮੈਂਟ ਅਫਸਰ ਹਾਜ਼ਿਰ
ਸਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਇਲੈਕਟ੍ਰੀਕਲ ਵਿਭਾਗ ਦੇ
ਮੁਖੀ ਨੇ ਕੰਪਨੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਚੁਣੇ
ਗਏ ਵਿਦਿਆਰਥੀ ਨੁੰ ਵਧਾਈ ਦਿੱਤੀ।ਮੇਹਰ ਚੰਦ ਪੋਲਿਟੈਕਨਿਕ ਦੇ
ਵਿਦਿਆਰਥੀਆਂ ਦੀ ਕੋਵਿਡ ਮਹਾਂਮਾਰੀ ਦੌਰਾਨ ਵੀ ਪਲੇਸਮੈਂਟ ਹੋ ਰਹੀ
ਹੈ । ਇਸ ਲਈ ਪਲੇਸਮੈਂਟ ਵਿਭਾਗ ਵਿਸ਼ੇਸ ਯਤਨ ਕਰ ਰਿਹਾ ਹੈ ।