ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ
ਸਿੰਘ ਜੀ ਅਤੇ ਸਟਾਫ਼ੳਮਪ; ਨੇ ਮਿਲ ਕੇ ਕਰੋਨਾ ਮਹਾਂਮਾਰੀ ਨੂੰ ਧਿਆਨ
ਵਿੱਚ ਰੱਖਦਿਆਂ ਪੂਰੀ ਸਾਵਧਾਨੀ ਨਾਲ ਅੱਜ “ਅੰਤਰਰਾਸ਼ਟਰੀ ਯੋਗਾ
ਦਿਵਸ” ਮਨਾਇਆ।ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਕੁਝ ਸਟਾਫ ਨੇ
ਕਾਲਜ ਪਹੁੰਚ ਕੇ ਯੋਗਾ ਕੀਤਾ ਅਤੇ ਬਾਕੀ ਸਟਾਫ ਨੇ ਘਰ ਬੈਠੇ
ਯੋਗਾ ਦਿਵਸ ਮਨਾਇਆ। ਇਸ ਮੋਕੇ ਸੰਦੇਸ਼ ਦਿੰਦਿਆਂ ਉਨ੍ਹਾਂ
ਕਿਹਾ ਕਿ ਯੋਗਾ ਜਿੱਥੇ ਸਾਡੇ ਸਰੀਰ ,ਮਨ ਅਤੇ ਆਤਮਾ ਨੂੰ ਮਜਬੂਤ
ਕਰਦਾ ਹੈ ਉੱਥੇ ਕਰੋਨਾ ਵਾਇਰਸ ਤੋ ਬਚਣ ਲਈ ਵੀ ਸਹਾਇਕ ਹੁੰਦਾ
ਹੈ।ਯੋਗਾ ਕਰਨ ਲਈ ਘਰੋਂ ਬਾਹਰ ਵੀ ਨਹੀਂ ਨਿਕਲਣਾ ਪੈਂਦਾ।ਇਸ
ਮੌਕੇ ਤੇ ਸੀ.ਡੀ.ਟੀ.ਪੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਜਾਗਰੂਕ
ਕਰਨ ਲਈ ਇੱਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ ਤਾਂਕਿ ਇਸ ਤੋ ਸੇਧ
ਲੈ ਕੇ ਉਹ ਯੋਗਾ ਨੂੰ ਅਪਣਾ ਸਕਣ।