ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁਮਾਈ ਹੇਠ ਮੁੱਖੀ
ਵਿਭਾਗ ਸ਼੍ਰੀ. ਦਿਲਦਾਰ ਸਿੰਘ ਰਾਣਾ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ
ਬਹੁਤਕਨੀਕੀ ਕਾਲਜ ਦੇ ਇਲੈਕਟ੍ਰੀਕਲ ਵਿਭਾਗ ਵਲੌਂ ਸ਼ਨਾਈਡਰ ਇਲੈਕਟ੍ਰੀਕਲ
ਇੰਡੀਆ ਕੰਪਨੀ ਦੀ ਮੱਦਦ ਨਾਲ “ਆਟੋਮੇਸ਼ਨ ਇੰਨ ਇੰਡਸਟ੍ਰੀ ” ਤੇ
ਵੈਬੀਨਾਰ ਕਰਵਾਇਆ ਗਿਆ।ਪੋ. ਕਸ਼ਮੀਰ ਕੁਮਾਰ ਜੀ ਨੇ ਮੁੱਖ ਬੁਲਾਰੇ
ਕੰਪਨੀ ਦੇ ਮੈਨੇਜਰ ਸ਼੍ਰੀ ਉਕਾਰ ਸਿੰਘ ਜੀ ਅਤੇ ਸਾਰੇ ਭਾਗੀਦਾਰਾਂ ਦਾ
ਸਵਾਗਤ ਕਰਕੇ ਵੈਬੀਨਾਰ ਸ਼ੁਰੂ ਕਰਵਾਇਆ। ਸ਼੍ਰੀ ਉਕਾਰ ਸਿੰਘ ਜੀ ਨੇ
ਬੱਚਿਆਂ ਨੂੰ ਪੀ.ਐਲ.ਸੀ, ਸਕਾਡਾ, ਐਚ.ਐਮ.ਆਈ ਅਤੇ ਹੋਰ ਵੰਡਰ
ਆਟੋਮੇਸ਼ਨ ਸਿਸਟਮ ਤਕਨੀਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ
ਅੱਜ-ਕੱਲ ਇਨ੍ਹਾਂ ਤਕਨੀਕਾਂ ਦੀ ਮੱਦਦ ਨਾਲ ਊਰਜਾ ਅਤੇ ਮਨੁਖੀ ਸ਼ਕਤੀ ਨੂੰ
ਬਚਾਉਣ ਦੀ ਬਹੁਤ ਲੋੜ ਹੈ।ਇਨ੍ਹਾਂ ਤਕਨੀਕਾ ਦੀ ਜਾਣਕਾਰੀ ਨਾਲ ਵਿਦਿਆਰਥੀ
ਆਟੋਮੇਸ਼ਨ ਇੰਡਸਟ੍ਰੀ ਵਿਚ ਆਪਣਾ ਭਵਿੱਖ ਉਜੱਬਲ ਬਣਾ ਸਕਦੇ ਹਨ। ਇਸ
ਸਮਾਟ੍ਰ ਤਕਨੀਕ ਨਾਲ ਜਿੱਥੇ ਸਮੇ ਦੀ ਬੱਚਤ ਹੁਂਦੀ ਹੈ ਉੱਥੇ ਮਨੁੱਖੀ ਸ਼ਕਤੀ
ਅਤੇ ਊਰਜਾ ਦੀ ਵੀ ਘੱਟ ਜਰੂਰਤ ਪੈਂਦੀ ਹੈ। ਇਨ੍ਹਾਂ ਤਕਨੀਕਾਂ ਨੂੰ
ਅਪਣਾਉਣ ਨਾਲ ਵਾਤਾਵਰਣ ਵੀ ਸੁਰਖਿੱਅਤ ਰਹਿੰਦਾ ਹੈ।ਇਸ ਵੈਬੀਨਾਰ ਵਿੱਚ
ਇਲੈਕਟ੍ਰੀਕਲ ਵਿਭਾਗ ਦਾ ਸਾਰਾ ਸਟਾਫ਼ੳਮਪ; ਅਤੇ ਵਿਦਿਆਰਥੀ ਮੋਜੂਦ ਸਨ। ਪੋ.
ਅਰਵਿੰਦ ਦੱਤਾ ਜੀ ਨੇ ਇਸ ਵੈਬੀਨਾਰ ਦੇ ਕੋਆਰਡੀਨੇਟਰ ਦੀ ਭੂਮੀਕਾ
ਨਿਭਾਈ।ਅੰਤ ਵਿੱਚ ਪੋ. ਕਸ਼ਮੀਰ ਕੁਮਾਰ ਜੀ ਨੇ ਮੁੱਖ ਬੁਲਾਰੇ ਅਤੇ ਸਾਰੇ
ਆਨਲਾਇਨ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਹ ਵੈਬੀਨਾਰ
ਵਿਦਿਆਰਥੀਆਂ ਦੇ ਦਿੱਲਾ ਵਿੱਚ ਅਮਿੱਟ ਛਾਪ ਛੱਡ ਗਿਆ।