ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਫਾਰਮੇਸੀ ਵਿਭਾਗ ਵਲੋਂ ਪ੍ਰਿੰਸੀਪਲ ਡਾ. ਜਗਰੂਪ ਸਿੰਘ
ਦੀ ਰਹਿਨਮਾਈ ਵਿੱਚ ‘ਫਾਰਮਸਿਸਟ ਡੇ’ ਮਨਾਇਆ ਗਿਆ। ਇਸ ਵਿੱਚ ‘ਏਪੈਕਸ ਹਸਪਤਾਲ’ ਦੇ ਸਹਿਯੋਗ ਨਾਲ
ਵਿਦਿਆਰਥੀ ਲਈ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਵਿੱਚ ਵਿਦਿਆਰਥੀਆਂ ਦਾ ਬਲੱਡ ਪ੍ਰੈਸ਼ਰ ਅਤੇ
ਬੋਨ ਡੈਨਸਟੀ ਟੈਸਟ ਚੈਕ ਕੀਤਾ ਗਿਆ ਤੇ ਮੌਕੇ ਤੇ ਹੀ ਫ੍ਰੀ ਦੁਵਾਈਆਂ ਵੀ ਦਿੱਤੀਆਂ ਗਈਆਂ।ਡਾ.
ਇੰਦਰਪ੍ਰੀਤ ਸਿੰਘ (ਐਮ.ਐਸ. ਆਰਥੋ) ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਦਾ ਚੈਕਅਪ ਕਰਨ ਲਈ
ਪੁਹੰਚੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਸਫਲਤਾ ਲਈ ਵਿਭਾਗ ਦੇ ਮੁੱਖੀ ਡਾ. ਸੰਜੇ ਬਾਂਸਲ ਤੇ
ਉਹਨਾਂ ਦੇ ਸਟਾਫ ਦੀ ਸ਼ਲਾਘਾ ਕੀਤੀ।ਮਾਹਿਰਾਂ ਦੀ ਟੀਮ ਵਿੱਚ ਡਾ. ਅਮਿਤ ਗੁਪਤਾ, ਰਾਕੇਸ਼ ਸਾਡਾਨਾ ਅਤੇ
ਸਾਹਿਤ ਕਸੋਜਿਆ ਵੀ ਸ਼ਾਮਿਲ ਸਨ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮਹਿਰ ਡਾਕਟਰਾਂ ਨੂੰ ਸਮਰਿਤੀ ਚਿੰਨ ਦੇ
ਕੇ ਸਨਮਾਨਿਤ ਕੀਤਾ। ਅੰਤ ਵਿੱਚ ਵਿਭਾਗ ਮੁੱਖੀ ਡਾ. ਸੰਜੇ ਬਾਂਸਲ ਨੇ ਸਭ ਦਾ ਧੰਨਵਾਦ ਕੀਤਾ। ਇਸ
ਕੈਂਪ ਵਿੱਚ ਸ੍ਰੀ ਰਾਜੀਵ ਭਾਟਿਆਂ, ਸ੍ਰੀ ਜੇ.ਐਸ.ਘੇੜਾ, ਮੈਡਮ ਮੀਨਾ ਬਾਂਸਲ, ਸ੍ਰੀ ਕਸ਼ਮੀਰ ਕੁਮਾਰ, ਸ੍ਰੀ
ਸੰਦੀਪ ਕੁਮਾਰ, ਸ੍ਰੀ ਪੰਕਜ ਗੁਪਤਾ, ਮੈਡਮ ਰੁਪਿੰਦਰ ਤੇ ਕਰਨਇੰਦਰ ਸਿੰਘ ਸ਼ਾਮਿਲ ਸਨ।