ਮੁੱਖ ਚੋਣ ਅਫ਼ੳਮਪ;ਸਰ ਪੰਜਾਬ, ਚੰਡੀਗੜ੍ਹ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅੱਜ
ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਪ੍ਰਣਾਲੀਗਤ ਵੋਟਰਾਂ ਦੀ
ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਅਧੀਨ ਕਾਲਜ ਵਿੱਖੇ ਵਿੱਦਆਰਥੀਆਂ ਦੇ ਭਾਸ਼ਨ
ਮੁਕਾਬਲੇ ਕਰਵਾਏ ਗਏ। ਇਸ ਮੁਲਾਬਲੇ ਦਾ ਮੁੱਖ ਵਿਸ਼ਾ ਭਾਰਤ ਦੀ ਅਜਾਦੀ ਅਤੇ
ਭਾਰਤੀ ਲੋਕਤੰਤਰ ਦੀ ਸਥਾਪਨਾ ਵਿੱਚ ਪੰਜਾਬੀਆਂ ਦਾ ਯੋਗਦਾਨ ਸੀ।ਇਨ੍ਹਾਂ
ਮੁਕਾਬਲਿਆ ਦੀ ਸ਼ੁਰੂਆਤ ਸਵੀਪ ਨੋਢਲ ਅਫ਼ੳਮਪ;ਸਰ ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਆਪਣੇ
ਸਵਾਗਤੀ ਭਾਸ਼ਨ ਰਾਹੀਂ ਕਰਵਾਈ। ਇਸ ਮੁਕਾਬਲੇ ਵਿਚ ਦਸ ਵਿੱਦਆਰਥੀਆਂ ਨੇ ਸ਼ਿੱਕਤ
ਕੀਤੀ।ਮੁਕਾਬਲਿਆ ਦੇ ਮਾਣਯੋਗ ਜੱਜ ਡਾ.ਰਾਜੀਵ ਭਾਟੀਆ, ਮੈਡਮ ਮੰਜੂ ਮਨਚੰਦਾ ਅਤੇ
ਕਸ਼ਮੀਰ ਕੁਮਾਰ  ਨੇ ਨਿਰਣਾ ਕਰਦਿਆਂ ਮਹਿੰਦਰਾ ਪਾਲ ਸਿੰਘ (ਆਟੋਮੁਬਾਇਲ
ਇੰਜ.) ਨੂੰ ਪਹਿਲੇ ,  ਬੈਬਵ ਰਾਵਤ (ਕੰਪਿਊਟਰ ਇੰਜ.) ਨੂੰ ਦੂਸਰੇ ਅਤੇ ਮਿਸ
ਰੈਂਸੀ (ਕੰਪਿਊਟਰ ਇੰਜ.) ਨੂੰ ਤੀਸਰੇ ਸਥਾਨ ਤੇ ਘੋਸ਼ਿਤ ਕੀਤਾ। ਅੰਤ ਵਿਚ ਮਾਣਯੋਗ
ਪ੍ਰਿੰਸੀਪਲ ਸਾਹਿਬ ਜੀ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਸਾਰੇ ਭਾਗੀਦਾਰਾਂ ਨੂੰ
ਅਸ਼ੀਰਵਾਦ ਦਿੰਦਿਆਂ ਵੱਧ ਤੋਂ ਵੱਧ ਵੋਂਟਰ ਪ੍ਰਣਾਲੀ ਵਿੱਚ ਯੋਗਦਾਨ ਕਰਨ ਦੀ ਨਸੀਹਤ
ਕੀਤੀ।ਇਸ ਮੋਂਕੇ ਤੇ ਸਵੀਪ ਦੀ ਟੀਮ ਵਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦਾ ਹੋਇਆ
ਇੱਕ ਰੰਗੀਨ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ। ਅਰਵਿੰਦ ਦੱਤਾ  ਨੇ ਕੌਆਰਡੀਨੇਟਰ ਦੀ
ਭੂਮੀਕਾ ਬਾਖੁਭੀ ਨਿਭਾਈ। ਅੱਤ ਵਿੱਚ ਮੈਡਮ ਨੇਹਾ (ਸੀ. ਡੀ. ਕੰਸਲਟੈਂਟ) ਨੇ ਸਭਨਾਂ ਦਾ
ਤਹਿ ਦਿਲ ਤੋਂ ਧੰਨਵਾਦ ਕੀਤਾ। ਨੋਜਵਾਨ ਵਿੱਦਆਰਥੀਆਂ ਦੇ ਵਿਸ਼ੇ ਸਬੰਧੀ ਵਿਚਾਰ ਸਭਨਾਂ
ਦੇ ਦਿੱਲਾਂ ਤੇ ਅਮਿੱਟ ਛਾਪ ਛੱਡ ਗਏ।