ਜਲੰਧਰ :ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ
ਸਿੱਖਿਆ ਨੂੰ ਨੋਜਵਾਨਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੱਕਣ
ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਸਰਪ੍ਰਸਤੀ
ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ ਅਗਵਾਈ ਹੇਠ ਮੇਹਰ ਚੰਦ
ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪ੍ਰਸਾਰ ਕੇਂਦਰ ਅਰਬਨ
ਇਸਟੇਟ (ਜਲੰਧਰ) ਵਿਖੇ ਸਰਟੀਫਿਕੇਟ ਵੰਡੇ।ਇਹ ਕੇਂਦਰ ਸਵੈ-ਸੇਵੀ ਸੰਸਥਾ ਗੁਲੀਸਤਾਨ
ਸੋਸਾਇਟੀ ਆਫ਼ੳਮਪ; ਸੀਨੀਅਰ ਸਿੱਟੀਜਨ ਦੇ ਸਹਿਯੋਗ ਨਾਲ ਲੜਕੀਆਂ ਨੂੰ ਸਵੈਰੁਜ਼ਗਾਰ ਕਰਨ
ਵਾਸਤੇ ਚਲਾਇਆ ਜਾ ਰਿਹਾ ਹੈ।ਇਸ ਕੋਰਸ ਵਿੱਚ ਤਕਰੀਬਨ 21 ਵਿਦਿਆਰਥਣਾਂ ਨੇ ਮੈਡਮ
ਖੁਸ਼ੀ ਦੀ ਅਗਵਾਈ ਵਿੱਚ ਆਪਣੀ ਟ੍ਰੇਨਿੰਗ ਸੰਪਨ ਕੀਤੀ।ਇਸ ਮੁਬਾਰਕ ਮੌਕੇ ਤੇ ਸ਼੍ਰੀਮਤੀ
ਸਰਬਜੀਤ ਕੋਰ ਬਿੱਲਾ (ਕੌਸਲਰ) ਜੀ ਮੁੱਖ ਮਹਿਮਾਨ ਸਨ ਅਤੇ ਸ਼੍ਰੀ ਹਰਲਾਗਨ ਸਿੰਘ (ਜੈਨਰਲ
ਸੈਕਰੇਟਰੀ) ਵਿਸ਼ੇਸ਼ ਮਹਿਮਾਨ ਸਨ।ਸੋਸਾਇਟੀ ਦੀ ਤਰਫੋਂ ਪ੍ਰਧਾਨ ਸ਼੍ਰੀ ਅਜੀਤ ਗੋਸੁਆਮੀ,
ਸ਼੍ਰੀ ਐਸ.ਐਮ ਲਾਲਾ, ਸ਼੍ਰੀ ਯਸਦੇਵ ਉਪਲ, ਅੇ.ਕੇ ਸ਼ਰਮਾ, ਸ਼੍ਰੀ ਸਤ ਪਾਲ, ਡਾ. ਹਰਸ਼ ਪੂਰੀ,
ਸ਼੍ਰੀ ਜੋਗਿੰਦਰ ਪਾਲ, ਸ਼੍ਰੀ ਡੀ.ਵੀ ਗਿਲੋਤਰਾ ਅਤੇ ਬਹੁਤ ਸਾਰੇ ਸੀਨੀਅਰ ਮੈਂਬਰ ਮੋਜੂਦ
ਸਨ।ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਅਤੇ ਨੇਹਾ (ਸੀ. ਡੀ. ਕੰਸਲਟੈਂਟ) ਦੀ
ਮੋਜੂਦਗੀ ਵਿੱਚ ਗੁਲੀਸਤਾਨ ਸੋਸਾਇਟੀ ਜਲੰਧਰ ਨੇ ਮੁੱਖ ਮਹਿਮਾਨ ਰਾਹੀਂ ਸਿਖਿਆਰਥਣਾਂ
ਨੂੰ ਟ੍ਰੇਨਿੰਗ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੰਡੀਆ ਤਾਂਕਿ ਉਹ ਸਵੈਰੁਜ਼ਗਾਰ ਬਣਕੇ
ਆਪਣਾ ਨਵਾਂ ਜੀਵਨ ਸ਼ੁਰੂ ਕਰ ਸਕਣ ਅਤੇ ਸਮਾਜ ਦਾ ਅਨਮੋਲ ਹਿੱਸਾ ਬਨਣ।ਇਸ ਮੁਬਾਰਕ
ਮੌਕੇ ਤੇ ਸੋਸਾਇਟੀ ਵਲੋਂ ਤਿਰੰਗਾ ਲਹਿਰਾ ਕੇ ਗਣਤੰਤਰ ਦਿਵਸ ਮਨਾਇਆ ਗਿਆ ਅਤੇ
ਬੱਚੀਆਂ ਵਲੋਂ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਖੁਸ਼ੀਆਂ ਮਨਾਇਆਂ ਗਈਆਂ।ਲੜਕੀਆਂ
ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖ-ਵੱਖ ਮੈਂਬਰਾਂ ਨੇ ਆਪਣੇ ਕੀਮਤੀ ਸੁਝਾਅ
ਦਿੱਤੇ।ਜਿੱਥੇ ਸੋਸਾਇਟੀ ਵਲੋਂ ਭਾਰਤ ਨੂੰ ਪ੍ਰਦੂਸ਼ਨ ਮੁੱਕਤ ਬਣਾਉਣ ਲਈ ਸਜਾਵਟੀ ਪੌਦੇ
ਵੰਡ ਕੇ ਬੱਚੀਆ ਵਾਤਾਵਰਣ ਸਬੰਧੀ ਜਾਗਰੂਕ ਕੀਤਾ ਗਿਆ ਉੱਥੇ ਯੋਗ ਵੋਟਰਾਂ ਨੂੰ
ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ।ਸ਼੍ਰੀਮਤੀ ਖੁਸ਼ੀ ਦੇ ਸਹਿਯੋਗ
ਨਾਲ ਇਹ ਸਾਰਾ ਕੰਮ ਨੇਪਰੇ ਚੜਿਆ।ਜਿੱਥੇ ਕੋਵਿਡ-19 ਦੀਆਂ ਹਦਾਇਤਾਂ ਨੂੰ ਮੱਦੇ ਨਜਰ
ਰੱਖਦਿਆਂ ਇਹ ਸਮਾਰੋਹ ਨੇਪੜੇ ਚੜਿਆਂ ਉੱਥੇ ਇਹ ਸਭਨਾਂ ਦੇ ਦਿਲਾਂ ਤੇ ਅਮਿੱਟ ਛਾਪ
ਛੱਡ ਗਿਆ।