ਜਲੰਧਰ : ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ
ਦੇ ਐਨ. ਐਸ. ਐਸ ਅਤੇ ਸੀ.ਡੀ.ਟੀ.ਪੀ ਵਿੰਗ ਦੇ ਸਹਿਯੋਗ ਨਾਲ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ
ਜਨਮ ਦਿਨ ਨੂੰ ਸਮ੍ਰਪਿੱਤ ਇੱਕ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ
ਮਾਣਯੋਗ ਮੈਡਮ ਅਨੂਪੱਮ ਕਲੇਰ (ਪੀ.ਸੀ. ਐਸ. ਪ੍ਰਬੰਧਕੀ ਅਫ਼ੳਮਪ;ਸਰ ਪੁੱਡਾ) ਜੀ ਅਤੇ ਪ੍ਰਿੰਸੀਪਲ ਸਾਹਿਬ ਜੀ
ਨੇ ਕੀਤਾ।ਇਸ ਮੌਕੇ ਤੇ ਸ਼੍ਰੀ ਦਿੱਲਦਾਰ ਸਿੰਘ ਰਾਣਾ, ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ
ਅਤੇ ਸ਼੍ਰੀ ਦੁਰਗੇਸ਼ ਕੁਮਾਰ ਚੇਚੀ (ਪ੍ਰੋਗਰਾਮ ਅਫਸਰ) ਨੇ ਮੁੱਖ ਮਹਿਮਾਨ ਜੀ ਨੂੰ ਗੁੱਲਦਸਤਾ ਭੇਟ
ਕਰਕੇ ਸਵਾਗਤ ਕੀਤਾ।ਇਸ ਮੌਕੇ ਤੇ ਮੁੱਖ ਮਹਿਮਾਨ ਮੈਡਮ ਅਨੂਪੱਮ ਕਲੇਰ ਜੀ ਨੇ ਵਲੰਟੀਅਰਾਂ ਨੂੰ
ਸਬੋਂਧਨ ਕਰਦੇ ਹੋਏ ਕਿਹਾ ਕਿ ਸਾਨੂੰ ਕੌਮ ਦੇ ਸ਼ਹੀਦਾ ਦੇ ਜਨਮ ਦਿਨ ਮਨਾਉਣੇ ਚਾਹੀਦੇ ਹਨ
ਕਿਉਂਕਿ ਸ਼ਹੀਦ ਹੀ ਕੌਮ ਦਾ ਸਰਮਾਇਆ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਸਾਡਾ ਦਾਨ ਕੀਤਾ ਖੂਨ
ਲੋਕਾਂ ਦੀ ਜਿੰਦਗੀ ਬਚਾਉਣ ਦੇ ਕੰਮ ਆਉਂਦਾ ਹੈ।ਇਸ ਮੋਕੇ ਤੇ ਮਾਣਯੋਗ ਪ੍ਰਿੰਸੀਪਲ ਜੀ ਨੇ ਕਿਹਾ
ਕਿ ਸਾਨੂੰ ਵੱਧ ਤੋਂ ਵੱਧ ਸਮਾਜ਼ਿਕ ਕੁਰੀਤੀਆਂ ਖਿਲਾਫ ਲੜਨਾ ਚਾਹੀਦਾ ਹੈ।ਸ਼ਹੀਦੇ ਆਜ਼ਮ ਸਰਦਾਰ
ਭਗਤ ਸਿੰਘ ਜੀ ਸਾਡੇ ਲਈ ਪ੍ਰੇਰਨਾ ਸਰੋਤ ਹਨ, ਜਿੰਨ੍ਹਾਂ ਦੀ ਜਿੰਦਗੀ ਤੋਂ ਸਾਨੂੰ ਸਬਕ ਲੈਣ ਦੀ ਲੋੜ
ਹੈ।ਇਸ ਖੂਨਦਾਨ ਕੈਂਪ ਦਾ ਅਯੋਜਨ ਡਾ. ਗਗਨਦੀਪ ਸਿੰਘ ਸਿਵਲ ਹਸਪਤਾਲ ਜਲੰਧਰ ਅਤੇ ਡਾ ਸ਼੍ਰੀ ਹਰਪਾਲ
ਸਿੰਘ, ਸ਼੍ਰੀ ਸ਼ੈਲੀ ਐਲਬ੍ਰਟ (ਅਤੂਲਿਆ ਹੈਲਥ ਕੇਅਰ) ਦੀ ਸਹਾਇਤਾ ਨਾਲ ਕੀਤਾ ਗਿਆ।ਸ਼੍ਰੀ ਇੰਦਰਪਾਲ
ਸਿੰਘ (ਸੀ. ਮੈਨੇਜਰ ਐਚ.ਡੀ.ਐਫ.ਸੀ ਬੈਂਕ) ਨੇ ਖੂਨਦਾਨੀਆਂ ਨੂੰ ਰਿਫ੍ਰਰੈਸ਼ਮੈਂਟ ਅਤੇ
ਸਨਮਾਨਿਤ ਚਿੰਨ ਦੇ ਕੇ ਉਨ੍ਹਾਂ ਦੀ ਹੋਸਲਾ ਅਫਸਾਈ ਕੀਤੀ।ਇਸ ਕੈਂਪ ਦੌਰਾਨ ਸ਼ੂਗਰ ਅਤੇ ਐਚ.ਬੀ.
ਟੈਸਟ ਵੀ ਕੀਤੇ ਗਏ।ਲੱਗਭਗ 37 ਵਲੰਟੀਅਰਾਂ ਨੇ ਖੂਨਦਾਨ ਕੀਤਾ ਅਤੇ 78 ਵਿੱਅਕਤੀਆਂ ਨੇ ਐਚ.ਬੀ. ਅਤੇ
ਸ਼ੂਗਰ ਚੈਕ ਕਰਵਾਈ। ਇਸ ਮੌਕੇ ਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਵਲੋਂ ਜਿਥੇ
ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪੇ੍ਰਰਿਤ ਕੀਤਾ ਉਥੇ ਖੂਨਦਾਨੀਆਂ ਨੂੰ ਉੱਤਸ਼ਾਹਿਤ
ਕਰਨ ਲਈ ਸੀ.ਡੀ.ਟੀ.ਪੀ ਵਿੰਗ ਵਲੋਂ ਖੂਨਦਾਨ ਸਬੰਧੀ ਇੱਕ ਰੰਗੀਨ ਇੱਸ਼ਤਿਹਾਰ ਜਾਰੀ ਕੀਤਾ
ਗਿਆ।ਪ੍ਰੋਗਰਾਮ ਦਾ ਅਯੋਜਨ ਸ਼੍ਰੀ ਦੁਰਗੇਸ਼ ਕੁਮਾਰ ਚੇਚੀ (ਪ੍ਰੋਗਰਾਮ ਅਫਸਰ) ਵਲੋਂ ਕੀਤਾ
ਗਿਆ।ਇਸ ਮੋਕੇ ਤੇ ਸ਼੍ਰੀ ਜਸਪਾਲ ਸਿੰਘ (ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ), ਸ਼੍ਰੀ ਕੁਲਵਿੰਦਰ
ਸਿੰਘ (ਸਰਪੰਚ ਬੋਲੀਨਾ), ਸ਼੍ਰੀ ਰਾਜੀਵ ਨਾਰੰਗ, ਸਾਹਿਬ ਇਕਬਾਲ ਸਿੰਘ (ਸਿੱਟੀ ਹੈਡ ਐਚ.ਡੀ.ਐਫ.ਸੀ
ਬੈਂਕ), ਪ੍ਰਿੰਸ, ਗੋਲਡੀ ਸੰਧੂ, ਅਮਨਦੀਪ, ਅਸ਼ੀਸ਼, ਹੈਪੀ, ਸ਼੍ਰੀ ਸੰਜੇ ਬਾਂਸਲ, ਰਾਕੇਸ਼ ਸ਼ਰਮਾ, ਅਜੇ ਦੱਤਾ,
ਪ੍ਰਦੀਪ, ਵਰਿੰਦਰ ਸ਼ਰਮਾ ਆਦਿ ਹਾਜਰ ਸਨ।ਸ਼੍ਰੀ ਦੁਰਗੇਸ਼ ਕੁਮਾਰ ਚੇਚੀ, ਸ਼੍ਰੀ ਵਿਕਰਮਜੀਤ ਸਿੰਘ, ਨੇਹਾ
(ਸੀ. ਡੀ. ਕੰਸਲਟੈਂਟ),ਅਖਿਲ ਭਾਟਿਆ (ਜੂਨੀਅਰ ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਕੈਂਪ ਸੰਪਨ
ਹੋਇਆ।