
ਜਲੰਧਰ :- ਜਲੰਧਰ ਦਾ ਅਸਟਰੇਲੀਆ ਦੀ ਪ੍ਰਸਿੱਧ ਯੁਨੀਵਰਸਿਟੀ ਐਡਿਥ ਕੇਵਿਨ ਯੁਨੀਵਰਸਿਟੀ ( ਈ.
ਸੀ. ਯੂ) ਨਾਲ ਤਕਨੀਕੀ ਸਿੱਖਿਆ ਦੇ ਅਦਾਨ ਪ੍ਰਦਾਨ ਲਈ ਤਿੰਨ ਸਾਲ ਦਾ ਕਰਾਰ
ਹੋਇਆ ਹੈ । ਇਸ ਐਮ.ੳ. ਯੂ ਉਪਰ ਐਡਿਥ ਕੋਵਿਨ ਯੁਨੀਵਰਸਿਟੀ ਵਲੋਂ
ਪ੍ਰੋਫੈਸਰ ਦਾਰਯੂਸ਼ ਹਬੀਬੀ, ਜੋ ਕਿ ਯੁਨੀਵਰਸਿਟੀ ਦੇ ਐਗਜ਼ੀਕਿਉਟਿਵ ਡੀਨ ਹਨ ਅਤੇ
ਡਾ ਜਗਰੂਪ ਸਿੰਘ ਪ੍ਰਿੰਸੀਪਲ ਮੇਹਰ ਚੰਦ ਪੋਲੀਟੈਕਨਿਕ ਦੇ ਹਸਤਾਖਰ ਹਨ ।
ਪ੍ਰਿੰਸੀਪਲ ਡਾ ਜਗਰੂਪ ਸਿੰਘ ਦੱਸਿਆ ਕਿ ਇਸ ਐਮ .ੳ. ਯੁ .ਅਧੀਨ ਡਿਪਲੋਮਾ
ਕਰਨ ਵਾਲੇ ਵਿਦਿਆਰਥੀ, ਬੀ.ਟੈਕ ਕਰਨ ਲਈ ਲੀਟ ਐਂਟਰੀ ਰਾਹੀ ਸਿੱਧਾ ਹੀ ਐਡਿਥ
ਕੋਵਿਨ ਯੁਨੀਵਰਸਿਟੀ ਅਸਟਰੇਲੀਆ ਵਿਖੇ ਦੂਜੇ ਸਾਲ ਵਿੱਚ ਪ੍ਰਵੇਸ਼ ਪਾ ਸਕਦੇ ਹਨ
ਯੁਨੀਵਰਸਿਟੀ ਵਲੌਂ ਇਹਨਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਕਾਲਰਸ਼ਿਪ ਵੀ ਦਿੱਤਾ
ਜਾਵੇਗਾ ।ਯੁਨੀਵਰਸਿਟੀ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਇਕ
ਵਿਸ਼ੇਸ਼ ਟੀਮ ਸਾਲ ਵਿੱਚ ਇਕ ਜਾਂ ਦੋ ਵਾਰ ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ
ਦੌਰਾ ਕਰੇਗੀ ਅਤੇ ਵਿਦਿਆਰਥੀਆਂ ਨੂੰ ਟਰੇਨਿੰਗ ਦੇਵੇਗੀ । ਪ੍ਰਿੰਸੀਪਲ ਡਾ.
ਜਗਰੂਪ ਸਿੰਘ ਨੇ ਕਿਹਾ ਕਿ ਦੋਵਾਂ ਤਕਨੀਕੀ ਸੰਸਥਾਵਾਂ ਦੇ ਇਸ ਕਰਾਰ ਨਾਲ
ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਬਹੁਤ
ਲਾਭ ਹੋਵੇਗਾ । ਉਹਨਾਂ ਨੂੰ ਅਸਟਰੇਲੀਅਨ ਯੁਨੀਵਰਸਿਟੀ ਦੀ ਟੀਚਿੰਗ ਅਤੇ
ਲਰਨਿੰਗ ਨਾਲ ਸਬੰਧਿਤ ਤਕਨੀਕ ਅਤੇ ਗਿਆਨ ਨਾਲ ਰੁਬਰੂ ਹੋਣ ਦਾ ਸਿੱਧਾ
ਫਾਇਦਾ ਹੋਵੇਗਾ, ਜਿੱਸ ਨਾਲ ਕਾਲਜ ਦਾ ਸਰਵ-ਪੱਖੀ ਵਿਕਾਸ ਹੋਵੇਗਾ । ਉਹਨਾਂ
ਨੇ ਪੰਜਾਬ ਸਰਕਾਰ ਦੇ ਆਨਰੇਰੀ ਈ. ਕੋਆਰਡੀਨੇਟਰ ਕਰਨ ਰੰਧਾਵਾ ਦਾ
ਵਿਸ਼ੇਸ਼ ਧੰਨਵਾਦ ਕੀਤਾ ਜਿੰਨਾਂ ਨੇ ਇਸ ਕਰਾਰ ਨੂੰ ਪੂਰਾ ਕਰਨ ਵਿੱਚ
ਮਹਤਵਪੁਰਣ ਭੁਮਿਕਾ ਨਿਭਾਈ । ਇਸ ਐਮ. ੳ. ਯੂ ਨੂੰ ਸਾਈਨ ਕਰਨ ਤੋਂ
ਪਹਿਲਾਂ ਅਸਟਰੇਲੀਅਨ ਯੁਨੀਵਰਸਿਟੀ ਦੇ ਅਧਿਕਾਰੀਆਂ ਨੇ ਪ੍ਰਿੰਸੀਪਲ ਡਾ. ਜਗਰੂਪ
ਸਿੰਘ ਨਾਲ ਕਈ ਆਨ ਲ਼ਾਈਨ ਮੀਟਿਗਾਂ ਕੀਤੀਆਂ । ਇਸ ਮੌਕੇ ਡਾ ਸੰਜੇ ਬਾਂਸਲ,
ਡਾ ਰਾਜੀਵ ਭਾਟੀਆ,ਜੇ ਐਸ ਘੇੜਾ, ਕਸ਼ਮੀਰ ਕੁਮਾਰ, ਮੈਡਮ
ਮੰਜੂ , ਮੈਡਮ ਰਿਚਾ , ਪ੍ਰਿੰਸ ਮਦਾਨ, ਹੀਰਾ ਮਹਾਜਨ ਅਤੇ
ਰਾਕੇਸ਼ ਸ਼ਰਮਾ ਸ਼ਾਮਿਲ ਸਨ।