ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ ਸੈਸ਼ਨ 2020-21 ਦਾ ਨਵਾਂ ਪ੍ਰਾਸਪੈਕਟਸ ਜਸਟਿਸ
ਐਨ.ਕੇ.ਸੂਦ, ਵਾਈਸ ਪ੍ਰੈਜੀਡੈਟ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਵਲੋਂ ਰਿਲੀਜ਼ ਕੀਤਾ
ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਪ੍ਰਾਸਪੈਕਟਸ ਵਿੱਚ ਵਿਦਿਆਰਥੀਆਂ ਲਈ
ਕੋਵਿਡ-19 ਸਬੰਧੀ ਵਿਸੇਸ਼ ਜਾਣਕਾਰੀ ਦਿੱਤੀ ਗਈ ਹੈ ਅਤੇ ਵਿਦਿਆਰਥੀਆਂ ਤੇ ਮਾਪਿਆਂ ਨੂੰ
ਆਪਣੇ ਬੱਚਿਆਂ ਦੇ ਭਵਿਖ ਅਤੇ ਵਿਕਾਸ ਸਬੰਧੀ ਸੁਝਾਅ ਦਿੱਤੇ ਗਏ ਹਨ। ਵਿਦਿਆਰਥੀਆਂ ਨਾਲ
ਜੁੜੀ ਹੋਈ ਬਾਰੀਕ ਤੋਂ ਬਾਰੀਕ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਇਸ ਪ੍ਰਾਸਪੈਕਟਸ ਨੂੰ
ਵਿਦਿਆਰਥੀਆਂ ਲਈ ਇੱਕ ‘ਬਾਈਬਲ’ ਵਾਂਗ ਦੱਸਿਆ। ਉਹਨਾਂ ਦੱਸਿਆ ਕਿ ਇਹ ਪ੍ਰਾਸਪੈਕਟਸ ਸਿਰਫ
ਉਹਨਾਂ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ, ਜਿਹੜੇ ਇਸ ਕਾਲਜ ਵਿੱਚ ਦਾਖਲਾ ਲੈਣਗੇ। ਜਸਟਿਸ
ਸੂਦ ਨੇ ਪ੍ਰਿੰਸੀਪਲ ਸਾਹਿਬ ਨੂੰ ਵਧੀਆ ਪ੍ਰਾਸਪੈਕਟਸ ਛਪਾਉਣ ਲਈ ਵਧਾਈ ਦਿੱਤੀ। ਮੇਹਰ
ਚੰਦ ਪੋਲੀਟੈਕਨਿਕ ਕਾਲਜ ਵਿਖੇ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੈ ਤੇ ਇੱਥੇ ਦਾਖਲਾ ਲੈਣ ਲਈ
ਵਿਦਿਆਰਥੀਆਂ ਵਿੱਚ ਪੂਰਾ ਉਤਸਾਹ ਹੈ।