ਜਲੰਧਰ : ਮੇਹਰ ਚੰਦ ਪੋਲਟੈਕਨਿਕ ਕਾਲਜ ਜਲੰਧਰ ਦੇ ਸਿਵਲ ਵਿਭਾਗ ਦੇ ਵਿਦਿਆਰਥੀਆਂ ਨੂੰ 15 ਅਗਸਤ ਦੇ ਮੌਕੇ
ਚੈਲ (ਹਿਮਾਚਲ) ਵਿਖੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸਿਵਲ
ਵਿਭਾਗ ਦੇ ਵਿਦਿਆਰਥੀਆਂ ਨੇ 10 ਰੋਜਾ ਸਰਵੇ ਕੈਂਪ ਚੈਲ ਵਿਖੇ ਲਗਾਇਆ ਸੀ। ਇਹ ਕੈਂਪ ਪ੍ਰੋ.
ਰਾਜੇਸ਼ ਕੁਮਾਰ, ਪੋ੍ਰ. ਜਸਪਾਲ ਸਿੰਘ ਤੇ ਪ੍ਰੋ. ਗੋਰਵ ਦੀ ਛਤਰ ਛਾਇਆਂ ਹੇਠ ਲੱਗਿਆ ਸੀ।ਇਸ ਦੋਰਾਨ
ਇਹਨਾਂ ਵਿਦਿਆਰਥੀਆਂ ਨੇ 15 ਅਗਸਤ ਨੂੰ ਚੈਲ ਦੇ ਆਜ਼ਾਦੀ ਦਿਵਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਤੇ
ਕਈ ਰੰਗਾ ਰੰਗ ਪੋ੍ਰਗਰਾਮ ਪੇਸ਼ ਕੀਤੇ। ਜਿਹਨਾਂ ਵਿੱਚ ਸੱਕਿਟ, ਡਾਂਸ,ਭੰਗੜਾ ਤੇ ਗੀਤ ਸਨ। ਚੈਲ ਦੇ ਲੋਕਲ
ਅਧਿਕਾਰੀਆਂ ਨੇ ਇਸ ਵਜੋਂ ਸਮੁੱਚੇ ਕਾਲਜ ਨੂੰ ਸਮਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ
ਵਿਦਿਆਰਥੀਆਂ ਦੀ ਤਾਰੀਫ ਕੀਤੀ। ਹਰ ਸਾਲ ਸਿਵਲ ਵਿਭਾਗ ਦੇ ਵਿਦਿਆਰਥੀ ਕਿਸੇ ਪਹਾੜੀ ਜਾ ਅਰਧ ਪਹਾੜੀ
ਖੇਤਰ ਵਿੱਚ ਸਰਵੇ ਕੈਂਪ ਲਗਾਂਉਦੇ ਹਨ ਤੇ ਉਸ ਇਲਾਕੇ ਦਾ ਟੋਪੋਗ੍ਰਾਫਿਕ ਮੈਂਪ ਬਣਾਉਣਾ ਸਿਖਦੇ
ਹਨ। ਇਹਨਾਂ ਵਿਦਿਆਰਥੀਆਂ ਨੇ ਆਪਣੇ ਬਣਾਏ ਹੋਏ ਮੈਂਪਾ ਦੀ ਪ੍ਰਦਰਸ਼ਨੀ ਵੀ ਲਗਾਈ, ਜਿਸ ਦਾ
ਉਦਘਾਟਨ ਹਿਮਾਚਲ ਪ੍ਰਦੇਸ਼ ਦੇ ਪੁਲਿਸ ਅਧਿਕਾਰੀ ਸ੍ਰੀ ਰਜਿੰਦਰ ਠਾਕੁਰ ਨੇ ਕੀਤੀ। ਉਹਨਾਂ ਬੋਲਦਿਆ
ਕਿਹਾ ਕਿ ਉਹ ਮੇਹਰ ਚੰਦ ਪੋਲੀਟੈਕਨਿਕ ਜਲੰਧਰ ਦੇ ਵਿਦਿਆਰਥੀਆਂ ਦੇ ਕੰਮਕਾਰ, ਸੇਵਾ ਭਾਵਨਾ ਤੇ
ਡਸਿਪਲਿਨ ਵੇਖ ਕੇ ਬਹੁਤ ਖੁਸ਼ ਹੋਏ ਹਨ। ਇਸ ਮੋਕੇ ਵਧੀਆ ਕਾਰਗੁਜਾਰੀ ਕਰਨ ਵਾਲੇ ਵਿਦਿਆਰਥੀਆਂ
ਨੂੰ ਵੀ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਿਵਲ ਵਿਭਾਗ ਦੇ ਪੋ੍ਰ. ਕਪਿਲ ਉਹਰੀ,
ਪੋ੍ਰ. ਰਾਜੀਵ ਭਾਟਿਆ ਨੂੰ ਅਤੇ ਪੋ੍ਰ. ਰਾਜੇਸ਼ ਕੁਮਾਰ ਨੂੰ ਸਫ਼ੳਮਪ;ਲ ਕੈਂਪ ਲਗਾਉਣ ਦੀ ਵਧਾਈ ਦਿੱਤੀ।