ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਦੇ ਯੂਥ ਕਲੱਬ ਵਲੋਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ
ਵਿੱਚ ਵਿਦਿਆਰਥੀਆਂ ਨੂੰ ਸ਼ਹਿਰ ਨੂੰ ਸਾਫ ਸੁਥੱਰਾ ਰੱਖਣ ਵਾਸਤੇ ਅਤੇ ਕੂੜੇ ਦੀ ਵਧੀਆ
ਮੈਨਜਮੈਂਟ ਕਰਨ ਵਾਸਤੇ ਉਤਸਾਹਿਤ ਕੀਤਾ। ਜਿਸ ਵਿੱਚ ਤਕਰੀਬਨ ਕਾਲਜ ਦੇ ਸਾਰੇ ਵਿਭਾਗਾਂ ਦੇ
ਵਿਦਿਆਰਥੀਆਂ ਨੇ ਇਹ ਸੌਹ ਚੁੱਕੀ ਕਿ ਅਸੀਂ ਆਪਣੇ ਆਪਣੇ ਘਰ ਦਾ ਕੂੜਾ ਵੱਖ ਵੱਖ ਕੂੜਾ ਦਾਨ
ਵਿੱਚ ਰੱਖਾਂਗੇ ਅਤੇ ਆਪਣੇ ਪ੍ਰਵਾਰ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਾਂਗੇ। ਇਸ ਸਮੇਂ ਕਾਲਜ ਦੇ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕੇ ਜੇਕਰ ਅਸੀਂ ਕੂੜੇ ਨੂੰ ਸਹੀ
ਕੂੜੇਦਾਨ ਵਿੱਚ ਜਿਵੇ ਕੇ ਰਸੋਈ ਦੇ ਬੇਸਟ ਅਤੇ ਸੂਕਾ ਕੂੜੇ ਨੂੰ ਅੱਲਗ ਰੱਖਾਂਗੇ ਤਾਂ ਕਾਰਪੋਰੇਸ਼ਨ
ਨੂੰ ਕੂੜੇ ਦੀ ਸੰਭਾਲ ਕਰਨ ਵਿੱਚ ਅਸਾਨੀ ਰਹੇਗੀ। ਜੇਕਰ ਅਸੀਂ ਕੂੜੇ ਦੀ ਸਹੀ ਵਰਤੋਂ ਕਰ ਲਈ ਤਾ ਅਸੀਂ
ਆਪਣੇ ਪਿੰਡ, ਸ਼ਹਿਰ, ਪ੍ਰਦੇਸ਼ ਅਤੇ ਦੇਸ਼ ਦਾ ਵਾਤਾਵਰਨ ਠੀਕ ਰੱਖ ਸਕਾਗੇ। ਜਿਸ ਨਾਲ ਸਾਨੂੰ ਬਿਮਾਰੀਆਂ
ਵੀ ਘੱਟ ਲਗਣਗੀਆਂ।ਇਸ ਮੌਕੇ ਸ੍ਰੀ ਗੋਰਵ ਸ਼ਰਮਾ, ਸ੍ਰੀ ਅਰਵਿੰਦ ਦੱਤਾ, ਮੈਡਮ ਪ੍ਰਤੀਭਾ,ਸ੍ਰੀ ਕਰਨਇੰਦਰ
ਸਿੰਘ, ਸ੍ਰੀ ਸਾਹਿਲ, ਸ੍ਰੀ ਮਨੀਸ਼, ਸ੍ਰੀ ਕਮਲਕਾਂਤ ਤੇ ਸ੍ਰੀ ਰਾਜੀਵ ਸ਼ਰਮਾ ਹਾਜ਼ਿਰ ਸਨ।