ਜਲੰਧਰ :ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਹਮੇਸ਼ਾ ਹੀ ਆਪਣੇ ਆਰਥਿਕ ਪੱਖੋ ਕਮਜ਼ੋਰ ਤੇ
ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਬਾਂਹ ਫੜੀ ਹੈ। ਪ੍ਰਿੰਸੀਪਲ ਡਾ. ਜਗਰੂਪ
ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾ 42 ਦੇ ਲਗਭਗ ਵਿਦਿਆਰਥੀਆਂ ਨੂੰ ਸਕਾਲਸ਼ਿਪ ਦਿੱਤੀ
ਗਈ ਸੀ। ਹੁਣ ਆਪਣੇ ਪੁਰਾਣੇ ਅਲੁਮਨੀ ਸ੍ਰੀ ਐਨ.ਕੇ.ਸ਼ਰਮਾ ਅਤੇ ਮੈਡਮ ਪਰਮਿੰਦਰ
ਬੇਰੀ ਦੀ ਐਨ.ਜੀ.ੳ. ਦੇ ਸਹਿਯੋਗ ਨਾਲ ਪਹਿਲੇ ਸਾਲ ਦੇ ਤਿੰਨ ਹੋਰ ਵਿਦਿਆਰਥੀਆਂ ਆਯੁਸ਼,
ਸ਼ੁਭਮ ਅਤੇ ਦਰਪਣ ਨੂੰ 21,000/- ਰੁਪਏ ਦੀ ਸਕਾਲਰਸ਼ਿਪ ਦਿੱਤੀ ਹੈ।ਪ੍ਰਿੰਸੀਪਲ ਡਾ. ਜਗਰੂਪ
ਸਿੰਘ ਨੇ ਇਸ ਵਿਸ਼ੇਸ਼ ਸਹਿਯੋਗ ਲਈ ਐਨ.ਕੇ.ਸ਼ਰਮਾ ਤੇ  ਪਰਮਿੰਦਰ ਬੇਰੀ ਦਾ
ਧੰਨਵਾਦ ਕੀਤਾ। ਇਸ ਮੌਕੇ ਮੈਡਮ ਮੰਜੂ ਮਨਚੰਦਾ ਤੇ ਹਰੀਪਾਲ ਨਾਗਰ ਹਾਜਿਰ ਸੀ