ਮੇਹਰ ਚੰਦ ਪੋਲੀਟੈਕਨਿਕ ਵਿਖੇ ਪਹਿਲੇ ਸਾਲ ਡਿਪਲੋਮੇ ਵਿੱਚ ਐਡਮਿਸ਼ਨ ਲੈਣ ਵਾਸਤੇ ਪਹਿਲਾ
25 ਅਕਤੂਬਰ ਅੰਤਮ ਮਿਤੀ ਸੀ, ਹੁਣ ਉਸ ਵਿੱਚ ਵਾਧੇ ਦਾ ਐਲਾਨ ਹੋ ਗਿਆ ਹੈ।ਪ੍ਰਿੰਸੀਪਲ ਡਾ.
ਜਗਰੂਪ ਸਿੰਘ ਨੇ ਦੱਸਿਆ ਕਿ ਏ.ਆਈ.ਸੀ.ਟੀ.ਈ. ਨਵੀਂ ਦਿੱਲੀ ਅਤੇ ਪੰਜਾਬ ਤਕਨੀਕੀ ਬੋਰਡ ਦੀਆਂ
ਹਦਾਇਤਾਂ ਅਨੁਸਾਰ ਪੰਜਾਬ ਦੇ ਬਹੁਤਕਨੀਕੀ ਕਾਲਜਾਂ ਦੇ ਪਹਿਲੇ ਸਾਲ ਵਿੱਚ ਦਾਖਲੇ ਹੁਣ 25
ਅਕਤੂਬਰ ਦੀ ਥਾਂ 30 ਨਵੰਬਰ ਤੱਕ ਕੀਤੇ ਜਾ ਸਕਣਗੇ।ਇਸ ਨਾਲ ਵਿਦਿਆਰਥੀਆਂ ਤੇ ਉਹਨਾਂ ਦੇ
ਮਾਪਿਆਂ ਨੂੰ ਵੱਡੀ ਰਾਹਤ ਮਿਲੀ ਹੈ ਜੋ ਕਿਸੇ ਵਜਾ ਨਾਲ ਦਾਖਲਾ ਨਹੀਂ ਲੈ ਸਕੇ ਸਨ। ਪ੍ਰਿੰਸੀਪਲ
ਡਾ. ਜਗਰੂਪ ਸਿੰਘ ਨੇ ਇਹ ਵੀ ਦੱਸਿਆ ਕਿ 10+2 ਮੈਡੀਕਲ ਤੇ ਨਾਨ ਮੈਡੀਕਲ ਪਾਸ ਵਿਦਿਆਰਥੀ ਲਈ
ਦੂਜੇ ਸਾਲ ਲੀਟ ਰਾਹੀਂ ਦਾਖਲਾ ਲੈਣ ਦੀ ਅੰਤਮ ਮਿਤੀ ਹੁਣ 30 ਅਕਤੂਬਰ ਤੱਕ ਹੋਵੇਗੀ।ਮੇਹਰ ਚੰਦ
ਪੋਲੀਟੈਕਨਿਕ ਕਾਲਜ ਵਿਖੇ ਸਿਰਫ ਕੁਝ ਗਿਣਤੀ ਦੀਆਂ ਸੀਟਾਂ ਖਾਲੀ ਹਨ। ਚਾਹਵਾਨ ਵਿਦਿਆਰਥੀ ਆਪਣੇ
ਡਾਕੂਮੈਂਟ ਅਤੇ ਫੀਸ ਸਮੇਤ ਕਿਸੇ ਵੀ ਸਮੇਂ ਕਾਲਜ ਦਫ਼ੳਮਪ;ਤਰ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ
ਇਹ ਵੀ ਦੱਸਿਆ ਕਿ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਇਸ ਵਾਰ ਵਿਸ਼ੇਸ਼ ਸਕਾਲਰਸ਼ਿਪ ਦਿੱਤੀ
ਜਾ ਰਹੀ ਹੈ।