ਜਲੰਧਰ: ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਦੂਜੇ ਅਤੇ ਤੀਜੇ ਸਾਲ ਡਿਪਲੋਮੇ ਵਿੱਚ ਪੜ ਰਹੇ ਪੁਰਾਣੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਦਾ ਨਵਾਂ ਸੈਸ਼ਨ 17 ਅਗਸਤ ਤੋਂ ਆਰੰਭ ਹੋਵੇਗਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਵਾਰ ਸਟਾਫ ਨੇ ਵਿਦਿਆਰਥੀਆਂ ਨੂੰ ਬੇਹਤਰੀਨ ਆਨਲਾਈਨ ਪੜਾਈ ਕਰਵਾਉਣ ਲਈ ਸਖਤ ਮੇਹਨਤ ਕੀਤੀ ਹੈ। ਉਹਨਾਂ ਦੀ ਜਿਸ ਦਿਨ ਕਲਾਸ ਹੋਵੇਗੀ, ਉਸ ਤੋਂ ਇੱਕ ਦਿਨ ਪਹਿਲਾਂ ਲੈਕਚਰ ਦਾ ਯੂਟਿਊਬ ਲਿੰਕ ਵਿਦਿਆਰਥੀਆਂ ਨੂੰ ਭੇਜਿਆ ਜਾਵੇਗਾ।ਕਲਾਸ ਵਾਲੇ ਦਿਨ ਲੈਕਚਰ ਤੋਂ ਬਾਅਦ ਅਧਿਆਪਕ ਵਲੋਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਤੇ ਉਹਨਾਂ ਦਾ ਫੀਡਬੈਕ ਵੀ ਲਿਆ ਜਾਵੇਗਾ।ਇਸ ਵਾਰ ਸਟਾਫ ਵਲੋਂ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਲੈਕਚਰਾਂ ਨੂੰ ਵਿਸ਼ਾ ਮਾਹਿਰਾਂ ਵਲੋਂ ਵੀ ਘੋਖਿਆ ਜਾਂ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਉੱਤਮ ਸਬਜੈਕਟ ਕੰਟੈਂਟ ਪ੍ਰਾਪਤ ਹੋ ਸਕੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀਆਂ ਆਨ ਲਾਈਨ ਕਲਾਸਾਂ 2 ਸਤੰਬਰ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪਹਿਲੀ ਸਤੰਬਰ ਨੂੰ ਸੈਸ਼ਨ ਦੇ ਆਗਜ਼ ਮੌਕੇ ਹਵਨ ਯੱਗ ਦਾ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਨਵੇਂ ਵਿਦਿਆਰਥੀ ਘਰ ਬੈਠੇ ਹੀ ਜੁੜਨਗੇ।