ਉੱਤਰੀ ਭਾਰਤ ਦੇ ਸਿਰਮੋਰ ਪੋਲੀਟੈਕਨਿਕ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਡਿਪਲੋਮੇ ਵਿੱਚ
ਰਜਿਸਟਰੇਸ਼ਨ ਕਰਵਾਉਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਵਿੱਚ ਨਜ਼ਰ ਆ ਰਿਹਾ ਹੈ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸਿਵਲ, ਇਲੈਕਟਰੀਕਲ, ਮਕੈਨੀਕਲ, ਇਲੈਕਟਰਾਨਿਕਸ,
ਕੰਪਿਊਟਰ ਤੇ ਆਟੋਮੋਬਾਈਲ ਦੇ ਤਿੰਨ ਸਾਲਾਂ ਡਿਪਲੋਮੇ ਅਤੇ ਫਾਰਮੇਸੀ ਦੇ ਦੋ ਸਾਲਾਂ
ਡਿਪਲੋਮੇ ਵਿੱਚ ਐਡਮਿਸ਼ਨ ਲਈ ਵਿਦਿਆਰਥੀ ਬਹੁਤ ਉਤਸੁਕਤਾ ਵਿਖਾ ਰਹੇ ਹਨ। ਜਿੰਨ੍ਹਾਂ
ਵਿਦਿਆਰਥੀਆਂ ਨੇ 10+2 ਮੈਡੀਕਲ, ਨਾਨ ਮੈਡੀਕਲ ਜਾ ਵੋਕੇਸ਼ਨਲ ਕੀਤੀ ਹੈ, ਉਹਨਾਂ ਦੀ ਸਿੱਧੀ ਭਰਤੀ
ਲੀਟ ਐਂਟਰੀ ਰਾਹੀ ਦੂਜੇ ਸਾਲ ਵਿੱਚ ਹੋਵਗੀ।ਰਜਿਸਟਰੇਸ਼ਨ ਲਈ ਆਨ ਲਾਈਨ ਸੁਵਿਧਾ ਹੋਵ ਦੇ ਬਾਵਜੂਦ
ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਰੋਜ਼ਾਨਾਂ ਹੀ ਕਾਲਜ ਨੂੰ ਵੇਖਣ ਅਤੇ ਸਟਾਫ ਮੈਬਰਾਂ
ਨੂੰ ਮਿਲਣ ਲਈ ਆ ਰਹੇ ਹਨ, ਜਿਥੇ ਐਡਮਿਸ਼ਨ ਸੈਲ ਵਲੋਂ ਸਰਕਾਰ ਦੁਆਰਾ ਕਰੋਨਾ ਮਹਾਂਮਾਰੀ
ਲਈ ਜਾਰੀ ਗਾਈਡ ਲਾਈਨਜ਼ ਦੇ ਮੱਦੇ ਨਜਰ ਹੀ ਵਿਦਿਆਰਥੀਆਂ ਅਤੇ ਮਾਪਿਆਂ ਦੀ ਜਿਗਿਆਸਾ ਨੂੰ
ਸ਼ਾਂਤ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਉਹਨਾਂ ਦੇ ਝੁਕਾਆ ਅਤੇ ਕਾਬਲੀਅਤ ਦੇ
ਅਨੁਸਾਰ ਬਰਾਂਚ ਚੁਣਨ ਲਈ ਮਦਦ ਕੀਤੀ ਜਾ ਰਹੀ ਹੈ। ਕਰੋਨਾ ਮਹਾਂਮਾਰੀ ਕਰਕੇ ਵੀ ਵਿਦੇਸ਼ਾ ਨੂੰ
ਜਾਣ ਦੇ ਟਰੈਂਡ ਵਿੱਚ ਕਮੀ ਵੇਖੀ ਜਾ ਰਹੀ ਹੈ।ਇਸੇ ਕਰਕੇ ਹੀ ਵਿਦਿਆਰਥੀ ਤਕਨੀਕੀ ਸਿੱਖਿਆ ਹਾਸਿਲ
ਕਰਨ ਨੂੰ ਤਰਜੀਹ ਦੇ ਰਹੇ ਹਨ। ਡਿਪਲੋਮੇ ਵਿੱਚ ਦਸੱਵੀਂ ਤੋਂ ਬਾਅਦ ਅਸਾਨੀ ਨਾਲ ਪ੍ਰਵੇਸ਼ ਮਿਲ
ਜਾਂਦਾ ਹੈ ਤੇ ਇਥੇ ਬੀ.ਟੈਕ. ਦੇ ਮੁਕਾਬਲੇ ਫੀਸਾਂ ਬਹੁਤ ਘੱਟ ਹਨ।ਡਿਪਲੋਮੇ ਉਪਰੰਤ
ਵਿਦਿਆਰਥੀ ਜੇ ਚਾਹੇ ਤਾਂ ਲੀਟ ਐਂਟਰੀ ਰਾਹੀ ਬੀ.ਟੈਕ. ਵਿੱਚ ਦੂਜੇ ਸਾਲ ਵਿੱਚ ਪਰਵੇਸ਼ ਕਰ ਸਕਦਾ ਹੈ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕੇ ਐਸ.ਸੀ. ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ
ਸਕਾਲਰਸ਼ਿਪ ਦੀ ਸੁਵਿਧਾ ਤੋਂ ਇਲਾਵਾ ਦੂਜੇ ਜਨਰਲ ਅਤੇ ਲੋੜਵੰਦ ਵਿਦਿਆਰਥੀਆਂ ਲਈ ਵੀ ਕਈ ਤਰਾਂ
ਦੇ ਸਕਾਲਰਸ਼ਿਪ ਉਪਲੱਬਧ ਹਨ।ਉਹਨਾਂ ਦੱਸਿਆਂ ਕਿ ਇੱਕ ਜੁਲਾਈ 2021 ਤੋਂ ਨਵਾਂ ਸੈਸ਼ਨ ਸ਼ੁਰੂ
ਹੋਣ ਦੀ ਸੰਭਾਵਨਾ ਹੈ।