ਜਲੰਧਰ :- ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ
ਸਿੱਖਿਆ ਨੂੰ ਪੇਂਡੂ ਖੇਤਰਾਂ, ਘੱਟ ਪੜ੍ਹੇ ਲਿਖੇ, ਗਰੀਬ, ਅਪੰਗ, ਕੈਦੀ, ਟੱਪਰੀਵਾਸਾਂ
ਅਤੇ ਬੇਰੋਜਗਾਰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਦੀ
ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ “ਸਵੱਛ
ਭਾਰਤ ਅਭਿਆਨ” ਦਾ ਟੀਚਾ ਪੂਰਾ ਕਰਨ ਲਈ ਕੂੜਾ ਨਜਿੱਠਣ ਦੀਆਂ ਨਵੀਆਂ ਤਕਨੀਕਾਂ
ਅਪਨਾਉਣ ਤਹਿਤ ਗਲਨਸ਼ੀਲ ਕਚਰੇ ਤੋਂ ਜੈਵਿਕ ਖਾਦ ਬਣਾਉਣ ਵਾਲੀ “ਐਰੋਬਿਕ ਹਨੀਕੋਂਬ
ਪਿੱਟ” ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ
ਕੋਆਰਡੀਨੇਟ੍ਰ ਵਲੋਂ ਗਰਾਂਉਡ ਦੇ ਘਾਹ ਫੂਸ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ
ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਆਪਣੇ ਆਲੇ ਦੁਆਲੇ ਨੂੰ
ਸਾਫ-ਸੁਥਰਾ ਰੱਖੋਗੇ ਤਾਂ ਅਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਅਖਿਲ
ਭਾਟੀਆ (ਜੂਨੀਅਰ ਕੰਸਲਟੈਂਟ)ਨੇ ਵਿਦਿਆਰਥੀਆਂ ਨੂੰ ਕੂੜਾ ਪਿੱਟ ਦੀ ਮਹੱਤਤਾ ਅਤੇ
ਵਰਤੋਂ ਬਾਰੇ ਦੱਸਿਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ
ਨੂੰ ਸਫਾਈ ਦਾ ਸੰਦੇਸ਼ ਘਰ ਘਰ ਪੁਹਚਾਉਣ ਦੀ ਜਰੂਰਤ ਹੈ ਤਾਂ ਹੀ ਅਸੀਂ ਆਪਣੇ ਘਰ,
ਮੁਹਲੇ, ਸ਼ਹਿਰ, ਪ੍ਰਦੇਸ਼ ਅਤੇ ਦੇਸ਼ ਨੂੰ ਸਾਫ ਸੁਥਰਾ ਅਤੇ ਬਿਮਾਰੀ ਮੁੱਕਤ ਬਣਾ ਸਕਦੇ
ਹਾਂ।ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਿੱਚ ਬਣੀ “ਐਰੋਬਿਕ ਹਨੀਕੋਂਬ ਪਿਟ” ਸ਼ਹਿਰ ਦੀ
ਪਹਿਲੀ ਅਤੇ ਸੁੰਦਰ ਪਿਟ ਹੈ ਜੋਕਿ ਲੋਕਾਂ ਨੂੰ ਜਾਗਰੂਕ ਕਰਨ ਅਤੇ ਢੁੱਕਵੀਂ ਤਕਨੀਕ
ਫੈਂਲਾਉਣ ਲਈ ਸਹਾਇਕ ਸਿੰਧ ਹੋ ਰਹੀ ਹੈ। ਇਸ ਤੋਂ ਤਿਆਰ ਹੋਈ ਖਾਦ ਹੀ ਕਾਲਜ ਕੈਪਸ
ਨੂੰ ਹਰਿਆ-ਭਰਿਆ ਰੱਖਣ ਲਈ ਵਰਤੀ ਜਾਵੇਗੀ ਅਤੇ ਅਸੀਂ ਇਸ ਵਿਧੀ ਦੀ ਜਾਣਕਾਰੀ ਪਿੰਡ-
ਪਿੰਡ ਪਹੁਚਾਵਾਂਗੇ।ਇਸ ਮੌਕੇ ਤੇ ਵਿਦਿਆਰਥੀਆਂ ਦੀ ਜਾਗਰੁਕਤਾ ਲਈ ਸੀ.ਡੀ.ਟੀ.ਪੀ.
ਵਿਭਾਗ ਵਲੋਂ ਤਿਆਰ ਸਵੱਛਤਾ ਸਬੰਧੀ ਰੰਗੀਨ ਪੈਂਫਲੈਟ ਵੀ ਜਾਰੀ ਕੀਤਾ ਗਿਆ ਅਤੇ
ਕਲਾਸਾਂ ਵਿੱਚ ਵੰਡਿਆ ਗਿਆ।ਇਸ ਮੌਕੇ ਨੇਹਾ (ਸੀ. ਡੀ. ਕੰਸਲਟੈਂਟ),ਮਨੋਜ ਕੁਮਾਰ,
ਸੁਰੇਸ਼ ਕੁਮਾਰ ਅਤੇ ਜੋਗਿੰਦਰ ਹਾਜਿਰ ਸਨ।