ਜਲੰਧਰ : ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਵਲੌਂ ਤਕਨੀਕੀ ਸਿੱਖਿਆ
ਨੂੰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ
ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ
ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ ਪ੍ਰਸਾਰ ਕੇਂਦਰ ਪਿੰਡ ਢਿਲਵਾਂ (ਕਪੂਰਥਲਾ), ਜਲੰਧਰ
ਵਿਖੇ ਸਵੈ-ਸੇਵੀ ਸੰਸਥਾ “ਢਿਲਵਾਂ ਇੰਟ੍ਰਨੈਸ਼ਨਲ ਡਿਵੈਲਮੈਂਟ ਸੋੋਸਾਇਟੀ” ਦੇ ਸਹਿਯੋਗ ਨਾਲ “ਉਨਤ
ਭਾਰਤ ਅਭਿਆਨ” ਤਹਿਤ ਪਿੰਡ ਦਾ ਇੱਕ ਦੋਰਾ ਕੀਤਾ ਗਿਆ।ਇਸ ਪਿੰਡ ਦੀ ਅਬਾਦੀ ਲਗਭੱਗ 8150 ਹੈ।ਪਿੰਡ
ਦੇ ਜਿਆਦਾਤਰ ਲੋਕ ਵਿਦੇਸ਼ੀ ਹਨ।ਇਸ ਪਿੰਡ ਵਿੱਚ ਜਮੀਂਦਾਰ (ਜੱਟ-ਸਿੱਖ) ਲੋਕ ਬਾਕੀ ਤੱਬਕਿਆਂ ਦੇ ਲੋਕਾਂ ਨਾਲ
ਇੱਥੇ ਖੁਸ਼ੀ-ਖੁਸ਼ੀ ਵਸਦੇ ਹਨ।10,000 ਏਕੜ ਜਮੀਨ ਦਾ ਰਕਬੇ ਵਾਲੇ ਪਿੰਡ ਦੀ 11 ਮੈਂਬਰੀ ਪੰਚਾਇਤ
ਹੈ।ਖੇਤੀਬਾੜੀ ਇੱਥੋਂ ਦਾ ਮੁੱਖ ਕਿੱਤਾ ਹੈ ਜਿਸ ਰਾਹੀ ਆਲੂ ਅਤੇ ਗੰਨੇ ਦੀ ਫ਼ੳਮਪ;ਸਲ ਦੀ ਕਾਸ਼ਤ ਕੀਤੀ
ਜਾਂਦੀ ਹੈ।ਪਿੰਡ ਵਿੱਚ ਬੱਚਿਆ ਦੀ ਪੜਾਈ ਦਾ ਖਾਸ ਪ੍ਰਬੰਧ ਹੈ।ਲੋਕਾਂ ਨੂੰ ਸਿਹਤਜਾਬ ਰੱਖਣ ਲਈ ਸਰਕਾਰੀ
ਹਸਪਤਾਲ ਵੀ ਹੈ।ਜਿੱਥੇ ਪਾਣੀ ਦੀ ਨਿਕਾਸੀ ਲਈ ਸੀਵਰ ਦਾ ਪ੍ਰਬੰਧ ਹੈ ਉੱਥੇ ਗੰਦੇ ਪਾਣੀ ਨੂੰ ਸੋਧ ਕੇ
ਖੇਤੀ ਲਈ ਵਰਤਿਆ ਜਾਂਦਾ ਹੈ।ਪੁਰਸ਼ਾ ਦੇ ਮੁਕਾਬਲੇ ਇਸਤ੍ਰੀਆਂ ਦੀ ਗਿਣਤੀ ਜਿਆਦਾ ਹੈ।ਲੋਕਾਂ ਨੇ ਖੇਤੀ
ਦੇ ਨਾਲ-ਨਾਲ ਸਹਾਇਕ ਧੰਦੇ ਵੀ ਅਪਣਾਏ ਹੋਏ ਹਨ।ਆਵਾਜਾਈ ਦੇ ਸਾਧਨਾਂ ਦਾ ਖਾਸ ਪ੍ਰਬੰਧ
ਹੈ।ਸਾਡੀ ਟੀਮ ਨੇ ਪਿੰਡ ਵਾਸੀਆਂ ਸਮੇਤ ਸ਼੍ਰੀ ਬਲਵੀਰ ਸਿੰਘ ਢਿਲੋਂ ਜੀ ਦੇ ਆਲੂ ਫ਼ੳਮਪ;ਾਰਮ ਦਾ ਸਰਵੇਖਣ ਵੀ
ਕੀਤਾ।ਚਾਰੋਪਾਸੇ ਦਰੱਖਤਾ ਦਾ ਝੁਰਮੱਟ ਹੋਣ ਕਰਕੇ ਹਰਿਆਲੀ ਅਤੇ ਕੁਦਰਤੀ ਵਾਤਾਵਰਣ ਹੈ।ਪਿੰਡ ਦੀ
ਨੁਹਾਰ ਬਦਲਣ ਲਈ ਸੀ.ਡੀ.ਟੀ.ਪੀ. ਸੈਂਟਰ ਵਿਖੇ ਲੜਕੀਆਂ ਵਾਸਤੇ ਕੋਸਮੈਟੌਲਜੀ, ਕੰਪਿਊਟਰ ਐਪਲੀਕੇਸ਼ਨ ਅਤੇ
ਫੈਸ਼ਨ ਡਿਜਾਨਿੰਗ ਦੇ ਕੋਰਸ ਚੱਲਾਏ ਜਾ ਰਹੇ ਹਨ।ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮ
ਮੰਤਰਾਲੇ ਦੀ ਸਰਵਪੱਖੀ ਸਕੀਮ ਦੇ ਜਾਗਰੂਕ ਪੱਖ ਨੂੰ ਉੱਜਾਗਰ ਕਰਨ ਲਈ ਇਸ ਵਿਸ਼ੇਸ਼ ਮੋਕੇ ਤੇ ਪ੍ਰੋ.
ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਨੇ ਲੜਕੀਆਂ ਨੂੰ “ਉਨਤ ਭਾਰਤ” ਬਨਾਉਣ ਦਾ ਸੁਨੇਹਾ
ਦਿੱਤਾ।ਪ੍ਰਸਾਰ ਕੇਦਰ ਵਲੋਂ ਮਾਨਯੋਗ ਇੰਗਲੈਡ ਨਿਵਾਸੀ ਸ਼੍ਰੀ ਹਰਜੀਤ ਸਿੰਘ ਢਿਲੋਂ (ਪ੍ਰਧਾਨ), ਸ਼੍ਰੀ
ਰਸ਼ਪਾਲ ਸਿੰਘ ਢਿਲੋ (ਜਨਰਲ ਸੈਕਟ੍ਰਰੀ) ਅਤੇ ਪ੍ਰਸਾਰ ਕੇਂਦਰ ਦਾ ਅਮਲਾ ਅਤੇ ਹੋਰ ਨਗਰ ਨਿਵਾਸੀਆ ਨੇ ਸਾਡੀ
ਟੀਮ ਦਾ ਸਾਥ ਦਿੱਤਾ।ਉਨਤ ਭਾਰਤ ਅਭਿਆਨ ਪਿੰਡਾਂ ਦੇ ਵਿਕਾਸ ਲਈ ਸੀ. ਡੀ. ਟੀ. ਪੀ. ਵਿਭਾਗ ਦੀ ਨੇਹਾ(ਸੀ.
ਡੀ. ਕੰਸਲਟੈਂਟ) ਅਤੇ ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਦੌਰਾ ਸੰਪਨ ਹੋਇਆ।