ਜਲੰਧਰ :ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੋ ਤਕਨੀਕੀ
ਸਿੱਖਿਆ ਨੂੰ ਨੋਜਵਾਨਾਂ ਤੱਕ ਪਹੁਚਾਉਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਅ੍ਰਾਡੀਨੇਟਰ ਦੀ
ਅਗਵਾਈ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ ਆਪਣੇ
ਪ੍ਰਸਾਰ ਕੇਂਦਰ ਪਿੰਡ ਕੁੂਪਰ (ਆਦਮਪੁਰ), ਜਲੰਧਰ ਵਿਖੇ ਨੋਜਵਾਨਾਂ ਵਾਸਤੇ ਕੋਰਸ ਚਲਾਏ
ਜਾ ਰਹੇ ਹਨ।ਲੱਗਭਗ 25 ਸਿੱਖਿਆਰਥੀਆਂ ਵੱਲੋ ਕੰਪਿਊਟਰ ਐਪਲੀਕੇਸ਼ਨ ਦਾ ਛੇ ਮਹੀਨੇ ਦਾ
ਕੋਰਸ ਪੂਰਾ ਕੀਤਾ ਗਿਆ।ਅੱਜ ਮਿਤੀ 17-01-2020 ਦਿਨ ਸ਼ੁੱਕਰਵਾਰ ਨੂੰ ਕੇਂਦਰ ਵਿਖੇ ਇਕ
ਪ੍ਰੋਗਰਾਮ ਆਯੋਜਿਤ ਕਰ ਕੇ ਸਿੱਖਿਆਰਥੀਆਂ ਨੂੰ ਸ੍ਰਟੀਫਿਕੇਟ ਵੰਡੇ ਗਏ।ਇੱਥੇ
ਸਿਲਾਈ-ਕਢਾਈ ਅਤੇ ਬਿਉਟਿਸ਼ਨ ਦੇ ਕੋਰਸ ਵੀ ਚੱਲ ਰਹੇ ਹਨ।ਇਸ ਮੌਕੇ ਤੇ ਲੜਕੀਆਂ ਦੇ ਫ਼ੳਮਪ;ਰਾਕ
ਬਨਾੳੇੁਣ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਸਿੱਖਿਆਰਥਣਾਂ ਨੂੰ ਇਨਾਮ ਤਕਸੀਮ
ਕੀਤੇ ਗਏ।ਲੋੜਵੰਦ ਸਿੱਖਿਆਰਥਣਾਂ ਨੂੰ ਸੰਭਾਵੀਂ ਮੱਦਦ ਵੀ ਦਿੱਤੀ ਗਈ ਤਾਂਕਿ ਉਹ
ਆਪਣੀ ਜੀਵਕਾ ਕਮਾ ਸਕਣ।ਇਸ ਮੋਕੇ ਤੇ ਕੇਂਦਰ ਦੇ ਮੁੱਖੀ ਸ਼੍ਰੀ ਹਰਪ੍ਰੀਤ, ਸਮੂਹ ਸਟਾਫ
ਅਤੇ ਹੋਰ ਪੱਤਵੰਤੇ ਮੋਜੂਦ ਸਨ।ਇੰਟ੍ਰਨਲ ਕੋਆਰਡੀਨੇਟ੍ਰ ਪ੍ਰੋ. ਕਸ਼ਮੀਰ ਕੁਮਾਰ ਨੇ
ਮੌਜੂਦਾ ਸਮਂੇ ਵਿੱਚ ਲੜਕੀਆਂ ਦੀ ਭੂਮਿਕਾ ਨੂੰ ਅਹਿਮ ਦੱਸਦਿਆਂ ਕਿਹਾ ਕਿ ਮੋਜੂਦਾ
ਯੁੱਗ ਵਿਚ ਲੜਕੀਆਂ ਹਰ ਖੇਤਰ ‘ਚ ਅੱਗੇ ਹੋ ਕੋ ਆਪਣੇ ਦੇਸ਼ ਅਤੇ ਪਰਿਵਾਰ ਦਾ ਨਾਂਅ ਰੌਸ਼ਨ
ਕਰ ਰਹੀਆਂ ਹਨ।ਉਨ੍ਹਾਂ ਨੇ ਇਸ ਬਿੱਹਤ੍ਰੀਨ ਸਕੀਮ ਨੂੰ ਅਪਨਾਉਣ ਦਾ ਸੁਨੇਹਾ ਦਿੱਤਾ
ਤਾਂਕਿ ਵੱਧ ਤੋਂ ਵੱਧ ਨੋਜਵਾਨ ਇਸ ਦਾ ਫਾਇਦਾ ਉਠਾ ਸਕਣ।ਮਾਹੌਲ ਨੂੰ ਖੁਸ਼ਗਵਾਰ
ਬਨਾਉਣ ਲਈ ਸਟਾਫ ਅਤੇ ਸਿੱਖਿਆਰਥਣਾਂ ਵਲੋ ਆਪਣੇ ਵਿਚਾਰ ਪੇਸ਼ ਕੀਤੇ ਗਏ।ਇਸ ਮੌਕੇ
ਤੇ ਮੋਜੂਦ ਪੰਤਵਤੇ ਮਹਿਮਾਨਾਂ ਅਤੇ ਮਾਪਿਆਂ ਨੂੰ ਸੰਨਮਾਨਿਤ ਵੀ ਕੀਤਾ
ਗਿਆ।ਸੀ. ਡੀ. ਟੀ. ਪੀ. ਵਿਭਾਗ ਵਲੋਂ ਨੇਹਾ (ਸੀ. ਡੀ. ਕੰਸਲਟੈਂਟ), ਅਖਿਲ ਭਾਟੀਆ (ਜੂਨੀਅਰ
ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਪ੍ਰੋਗਰਾਮ ਸੰਪਨ ਹੋਇਆ।