ਜਲੰਧਰ :- ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਰੰਦ ਪੋਲੀਟੈਕਨਿਕ ਕਾੱਲਜ ਦੇ
ਫਾਰਮੇਸੀ ਵਿਭਾਗ ਵਲੋਂ ‘ਆਈ ਕਿਅਰ ਇਨ ਕੋਵਿਡ’ ਵਿਸ਼ੇ ਤੇ ਵੇਬੀਨਾਰ ਕਰਵਾਇਆ ਗਿਆ ।
ਵਿਭਾਗ ਮੁੱਖੀ ਡਾ. ਸੰਜੇ ਬਾਂਸਲ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦੇ “ਮਿਸ਼ਨ ਫਤਿਹ”
ਹੇਠ ਕਰਵਾਇਆ ਜਾ ਰਿਹਾ ਹੈ ।ਜਿਸ ਵਿੱਚ ਪਿਮਜ਼ ਹਸਪਤਾਲ ਜਲੰਧਰ ਦੀ ਡਾ. ਸੀਮਾ ਬੰਧੂ
ਅੋਫਥੇ ਮੋਲੋਜੀ ਵਿਸ਼ੇ ਦੀ ਮੁਖੀ ਅਤੇ ਸ਼ੀਤਲ ਜੀ (ਪਿ. ਆਰ ੳ) ਬਤੌਰ ਮੁਖ ਪਰਵਕਤਾ
ਮੌਜੂਦ ਸੀ । ਕੋੳਰਡੀਨੇਟਰ ਮੀਨਾ ਬਾਂਸਲ ਨੇ ਕਿਹਾ ਕਿ ਕੋਵਿਡ ਦੇ ਕਾਰਨ ਹੋਰ ਸਮਸਿਆਵਾਂ
ਦੇ ਨਾਲ ਨਾਲ ਅੱਖਾ ਦੀ ਸਮਸਿਆ ਵੀ ਸੁਣਨੇ ਚ ਆ ਰਹੀ ਹੈ । ਇਸਲਈ ਪਿਮਜ਼ ਹਸਪਤਾਲ ਦੇ
ਸਹਿਯੋਗ ਨਾਲ ਵਿਦਿਆਰਥੀਆਂ ਦੀ ਜਿਗਿਆਸਾ ਨੂੰ ਮਾਤ ਕਰਨ ਦੇ ਲਈ ਇਸ ਵੈਬੀਨਾਰ ਦਾ
ਆਯੋਜਨ ਕੀਤਾ ਗਿਆ । ਉਹਨਾਂ ਪਿਮਜ਼ ਦੇ ਪੀ ਆਰ ਅੋ ਸ਼ੀਤਲ ਤੇ ਮੁੱਖ ਵਕਤਾ ਡਾ
ਸੀਮਾ ਬੰਧੂ ਦਾ ਸਵਾਗਤ ਕੀਤਾ ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਕੋਰੋਨਾ
ਦੇ ਕਾਰਣ ਅੱਜਕਲ ਸਾਰੇ ਕੰਮ ਜਿਵੇ ਕਿ ਪੜਾਈ , ਸ਼ੋਪਿੰਗ ਵਗੈਰਾ ਸਭ ਆਨਲਾਇਨ ਹੋ
ਗਿਆ ਹੈ , ਜਿਸ ਕਰਕੇ ਸਕਰੀਨ ਟਾਇਮ ਵੱਧ ਗਿਆ ਹੈ । ਇਸਲਈ ਅੱਖਾ ਦੀਆਂ ਸਮਸਿਆਂਵਾ
ਵੱਧ ਗਈਆਂ ਹਨ । ਇਸ ਵਿੱਚ ਫਾਰਮੇਸੀ ਵਿਭਾਗ ਦੇ ਇਸ ੳਪਰਾਲੇ ਦੀ ੳਹਨਾਂ ਨੇ ਬਹੁਤ
ਸਲਾਂਘਾ ਕੀਤੀ । ਡਾ. ਸੀਮਾ ਬੰਧੁ ਨੇ ਦੱਸਿਆ ਕਿ ਘਰ ਤੋਂ ਨਿਕਲਦੇ ਸਮੇਂ ਸਾਨੂੰ
ਮੁੰਹ ਤੇ ਨੱਕ ਨੂੰ ਤਾ ਮਾਸਕ ਨਾਲ ਡਕਣਾ ਚਾਹੀਦਾ ਹੈ ਤੇ ਨਾਲ ਨਾਲ ਅੱਖਾ ਨੂੰ
ਵੀ ਗੋਗਲਜ਼ ਜਾਂ ਚਸਮੇ ਦੇ ਨਾਲ ਢਕਣਾ ਚਾਹੀਦਾ ਹੈ ਤਾਂ ਜੇ ਅੱਖਾਂ ਰਾਹੀ ਵਾਇਰਸ ਸ਼ਰੀਰ ਚ
ਨਾ ਪਹੁੰਚ ਜਾਏ । ਸਕਰੀਨ ਦੇ ਵਧਦੇ ਉਪਯੋਗ ਨਾਲ ਅੱਖਾਂ ਦੀ ਜਲਨ, ਲਾਲੀ, ਖੁਜਲੀ ਅਤੇ
ਲ਼ੈਂਸ ਦੀ ਅਕਮੋਡੇਸ਼ਿਨ ਪਾਵਰ ਦੀ ਕਮੀ ਵਰਗੀਆਂ ਬਿਮਾਰੀਆ ਦੇਖਿਆ ਜਾਂਦੀਆ ਹਨ ।
ਇਸ ਤੋ ਬਚਣ ਲਈ ਉਹਨਾਂ 20-20-20 ਦਾ ਫਾਰਮੂਲਾ ਅਪਨਾਉਣ ਨੂੰ ਕਿਹਾ । ਹਰ 20
ਮਿੰਟ ਬਾਅਦ 20 ਸੈਂਕਡ ਲਈ 20 ਫੁੱਟ ਦੂਰ ਦੇਖੋ । ਕੰਮਪਿਉਟਰ ਦੀ ਸਕਰੀਨ ਥੋੜੀ ਨੀਚੇ
ਹੋਣੀ ਚਾਇਦੀ ਹੈ । ਵਿੱਚ-ਵਿੱਚ ਪਲਕਾਂ ਝਪਕੇ ਤੇ ਆਰਾਮ ਕਰੇ । ਨਾਲ ਹੀ ਉਹਨਾਂ ਚਸ਼ਮਾ
ਉਤਰਵਾਉਣ ਲਈ ਕੀਤੀ ਜਾਣ ਵਾਲੀ ਲਾਸਿਕ ਲੇਜ਼ਰ ਸਰਜਰੀ ਦੇ ਬਾਰੇ ਵੀ ਦੱਸਿਆ।ਕੋੳਰਡੀਨੇਟਰ
ਮੀਨਾ ਬਾਂਸਲ ਨੇ ਦੱਸਿਆ ਕਿ ਇਸ ਮੌਕੇ ਵਿਭਾਗਮੁਖੀ ਡਾ. ਸੰਜੇ ਬਾਂਸਲ ,ਰਾਜੀਵ
ਭਾਟੀਆ, ਰਿਚਾ ਅਰੋੜਾ , ਮੰਜੂ ਮਨਚੰਦਾ , ਪ੍ਰਿੰਸ ਮਦਾਨ, ਕਸ਼ਮੀਰ ਕੁਮਾਰ, ਗੋਰਵ
ਸ਼ਰਮਾ, ਸੰਦੀਪ ਕੁਮਾਰ, ਪੰਕਜ ਗੁਪਤਾ, ਕਰਨ ਇੰਦਰ ਸਿੰਘ , ਸਵਿਤਾ ਤੇ ਲਗਭਗ 90
ਵਿਦਿਆਰਥੀਆਂ ਨੇ ਭਾਗ ਲਿਆ।