ਫਗਵਾੜਾ 2 ਫਰਵਰੀ (ਸ਼ਿਵ ਕੋੋੜਾ) ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਕੋਵਿਡ-19 ਕੋਰੋਨਾ ਮਹਾਮਾਰੀ ਦੌਰਾਨ ਪ੍ਰਭਾਵਿਤ ਹੋਏ ਰੇਹੜੀ ਅਤੇ ਫੜੀ ਵਾਲਿਆਂ ਨੂੰ ਆਰਥਕ ਸਹਾਰਾ ਦੇਣ ਅਤੇ ਲੋੜਵੰਦਾਂ ਨੂੰ ਰੁਜਗਾਰ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਸਵੈ ਨਿਧੀ ਕਰਜ਼ ਯੋਜਨਾ ਦਾ ਲਾਭ ਹਰ ਲੋੜਵੰਦ ਤਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਲਾਇਬ੍ਰੇਰੀ ਵਿਖੇ ਇਕ ਕੈਂਪ ਲਗਾ ਕੇ ਲੋੜਵੰਦਾਂ ਦੇ ਫਾਰਮ ਭਰੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਕਾਰਪੋਰੇਸ਼ਨ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਰੇਹੜੀ ਅਤੇ ਫੜੀ ਵਾਲਿਆਂ ਲਈ ਜੋ ਸਵੈ ਨਿਧੀ ਕਰਜ਼ ਯੋਜਨਾ ਸ਼ੁਰੂ ਕੀਤੀ ਗਈ ਹੈ। ਉਸ ਦਾ ਲਾਭ ਲੈਣ ਲਈ ਕੋਈ ਵੀ ਲੋੜਵੰਦ ਰੋਜਾਨਾ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਨਗਰ ਨਿਗਮ ਲਾਇਬ੍ਰੇਰੀ ਹਾਲ ਵਿਚ ਆਕੇ ਯੋਜਨਾ ਹੇਠ ਨਿਰਧਾਰਤ 10 ਹਜਾਰ ਰੁਪਏ ਦਾ ਕਰਜ ਲੈਣ ਲਈ ਅਪਲਾਈ ਕਰ ਸਕਦਾ ਹੈ। ਪ੍ਰਾਥੀ ਨੂੰ ਅਧਾਰ ਕਾਰਡ ਅਤੇ ਬੈਂਕ ਬਚਤ ਖਾਤੇ ਦੀ ਪਾਸਬੁੱਕ ਨਾਲ ਲੈ ਕੇ ਆਉਣ ਦੀ ਹਦਾਇਤ ਕਰਦਿਆਂ ਉਹਨਾਂ ਦੱਸਿਆ ਕਿ ਸਰਕਾਰ ਵਲੋਂ ਦਿੱਤਾ ਜਾ ਰਿਹਾ 10 ਹਜਾਰ ਰੁਪਏ ਦਾ ਕਰਜਾ 800 ਰੁਪਏ ਪ੍ਰਤੀ ਮਹੀਨਾ ਦੀਆਂ ਬਾਰਾਂ ਕਿਸ਼ਤਾਂ ਵਿਚ ਵਾਪਸ ਕਰਨਾ ਹੈ ਜੋ ਕਿ ਕੁਲ 9600 ਰੁਪਏ ਦੀ ਰਕਮ ਬਣਦੀ ਹੈ। ਉਹਨਾਂ ਦੱਸਿਆ ਕਿ ਫਗਵਾੜਾ ‘ਚ ਇਕ ਹਜਾਰ ਫਾਰਮ ਭਰਨ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਵਿਚੋਂ ਹੁਣ ਤਕ 870 ਫਾਰਮ ਭਰੇ ਜਾ ਚੁੱਕੇ ਹਨ ਇਸ ਲਈ ਜੋ ਵੀ ਲੋੜਵੰਦ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦਾ ਹੈ ਉਹ ਦੱਸੇ ਸਮੇਂ ਦੌਰਾਨ ਲੋੜੀਦੇ ਦਸਤਾਵੇਜ ਲੈ ਕੇ ਲਾਇਬ੍ਰੇਰੀ ਹਾਲ ਵਿਚ ਸੰਪਰਕ ਕਰ ਸਕਦਾ ਹੈ।