ਜਲੰਧਰ: ਅੱਜ ਬਾਅਦ ਦੁਪਹਿਰ ਮੰਡੀ ਫੈਟਨਗੰਜ਼ ਵਿਚ ਪਾਰਕਿੰਗ ਨੂੰ ਲੈ ਕੇ ਹੰਗਾਮਾ ਹੋ ਗਿਆ। ਜਿਸ ਵਿਚ ਇਕ ਜ਼ਖਮੀ ਹੋਇਆ। ਮੌਕੇ ਉਤੇ ਜ਼ਖਮੀ ਨੂੰ ਸਿਵਿਲ ਹਸਪਤਾਲ ਵਿਖੇ ਦਾਖਿਲ ਕਰਵਾ ਦਿੱਤਾ ਗਿਆ। ਜ਼ਖਮੀ ਦੀ ਪਛਾਣ ਰਾਹੁਲ ਅਗਰਵਾਲ ਵਾਸੀ ਅਰਜੁਨ ਨਗਰ, ਲਾਡੋਵਾਲੀ ਰੋਡ, ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੈਂ ਰੌਜਾਨਾ ਦੀ ਤਰ੍ਹਾਂ ਮੰਡੀ ਦੇ ਅੰਦਰ ਕਪੂਰਥਲੇ ਤੋਂ ਮਾਲ ਲੈ ਕੇ ਆਇਆ ਸੀ, ਜਿਸ ਨੂੰ ਗੋਦਾਮ ਅੰਦਰ ਉਤਾਰ ਰਿਹਾ ਸੀ, ਗੁਦਾਮ ਤੋਂ 300 ਮੀਟਰ ਦੀ ਦੂਰੀ ਤੇ ਇਕ ਦੁਕਾਨਦਾਰ ਵਲੋਂ ਡਰਾਇਵਰ ਦੀਪਾ ਵਾਸੀ ਕਪੂਰਥਲਾ, ਜਿਸ ਨੂੰ ਦੂਰ ਬੈਠੇ ਦੁਕਾਨਦਾਰ ਉਥੋਂ ਟਰੱਕ ਕੱਢਣ ਨੂੰ ਵਾਰ-ਵਾਰ ਕਹਿ ਰਹੇ ਸੀ ਅਤੇ ਉਸ ਨੂੰ ਗਲਤ ਬੋਲ ਰਹੇ ਸੀ। ਡਰਾਇਵਰ ਦਾ ਕਹਿਣਾ ਸੀ ਕਿ ਅੱਗੇ ਜਗ੍ਹਾ ਨਾ ਹੋਣ ਕਾਰਨ ਮੈਂ ਕੁਝ ਸਮੇਂ ਬਾਅਦ ਟਰੱਕ ਕੱਢ ਲਵਾਂਗਾ। ਜ਼ਖਮੀ ਹਾਲਤ ਵਿਚ ਰਾਹੁਲ ਅਗਰਵਾਲ ਨੇ ਦਸਿਆ ਕਿ ਓਮ ਟ੍ਰੈਡਿੰਗ ਦੇ ਮਾਲਕ ਵਿਨੋਦ ਤੇ ਉਨ੍ਹਾਂ ਦੇ ਪੁੱਤਰ ਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਡਰਾਇਵਰ ਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਿਸ ਨੂੰ ਦੇਖਦੇ ਹੋਏ ਰਾਹੁਲ ਨੇ ਡਰਾਇਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਰਾਹੁਲ ਉਪਰ ਤੇਜ਼ ਹਥਿਆਰਾਂ ਦੇ ਨਾਲ ਰਾਹੁਲ ਉਤੇ ਹਮਲਾ ਕਰ ਦਿੱਤਾ। ਜਿਸ ਕਾਰਨ ਰਾਹੁਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਰਾਹੁਲ ਨੇ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਤੇ ਦੋਸ਼ੀਆਂ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।