ਫਗਵਾੜਾ 13 ਅਪ੍ਰੈਲ (ਸ਼਼ਿਵ ਕੋੋੜਾ) ਯੋਗ ਕਲਾਸ ਵਰਮਾਨੀ ਪਾਰਕ ਗੁਰੂ ਹਰਿਗੋਬਿੰਦ ਨਗਰ ਵਿੱਚ ਭਾਰਤੀ ਯੋਗ ਸੰਸਥਾਨ ਦੀਆਂ ਸਾਧਿਕਾਵਾਂ ਨੇ ਵਿਸਾਖੀ ਉਤਸਵ ਅਤੇ ਯੋਗ ਸੰਸਥਾਨ ਦਿਵਸ ਪੂਰੇ ਉਤਸ਼ਾਹ ਅਤੇ ਹੁਲਾਸ ਨਾਲ ਮਨਾਇਆ। ਇਸ ਮੌਕੇ ਬੋਲਦਿਆਂ ਕੇਂਦਰ ਪ੍ਰਮੁੱਖ ਮੰਤਰੀ ਸੰਗੀਤਾ ਗੁੱਬਰ ਨੇ ਨਵੇਂ ਸਾਲ ਬਿਕਰਮੀ ਸੰਗਤ 2078 ਦੀਆਂ ਸਭਨਾ ਨੂੰ ਵਧਾਈਆਂ ਦਿੱਤੀਆਂ ਅਤੇ ਯੋਗ ਸਥਪਨਾ ਦਿਵਸ ਦੀ ਮਹੱਤਤਾ ਤੋਂ ਸਭਨਾਂ ਨੂੰ ਜਾਣੂ ਕਰਵਾਇਆ। ਇਸ ਸਮੇਂ ਮਹਿੰਦਰ ਕੌਰ, ਜਸਵਿੰਦਰ ਪਿੰਕੀ, ਪ੍ਰਿਆ, ਨੀਲਮ ਅਹੂਜਾ, ਮੀਨੂੰ, ਰਜਨੀ ਚੱਢਾ, ਪ੍ਰੇਮ, ਰਿਤਿਕਾ, ਰੇਨੂੰ, ਨੀਤੂ, ਸੁਵਿਰਾ ਰਿੰਪੀ, ਆਸ਼ਾ, ਚਾਂਦ, ਨੀਲਮ ਕਿਰਨ, ਰਜਨੀ, ਸਵਿਤਾ, ਰਿਚਾ, ਸੁਸ਼ਮਾ, ਸਨੇਹ, ਪ੍ਰੀਤੀ, ਸੋਨਾ, ਕਸ਼ਿਸ਼, ਪਾਵਨੀ ਅਤੇ ਹੋਰ ਮਹਿਲਾਵਾਂ ਨੇ ਹਿੱਸਾ ਲਿਆ।