ਫਗਵਾੜਾ 20 ਜਨਵਰੀ (ਸ਼ਿਵ ਕੋੜਾ) ਨੇੜਲੇ ਭਵਿੱਖ ਵਿਚ ਹੋਣ ਵਾਲੀਆਂ ਫਗਵਾੜਾ ਕਾਰਪੋਰੇਸ਼ਨ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਯੁਨਿਟ ਦੀ ਇਕ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਜਿੱਥੇ ਸਮੂਹ ਪੰਜਾਹ ਵਾਰਡਾਂ ‘ਚ ਆਪ ਪਾਰਟੀ ਨੂੰ ਮਜਬੂਤ ਕਰਨ ਲਈ ਲੋੜੀਦੀ ਰਣਨੀਤੀ ਬਾਰੇ ਵਿਚਾਰਾਂ ਹੋਈਆਂ ਉੱਥੇ ਹੀ ਕਾਰਪੋਰੇਸ਼ਨ ਦੀ ਮਾੜੀ ਕਾਰਜ ਪ੍ਰਣਾਲੀ ਦੀ ਵੀ ਨਖੇਦੀ ਕੀਤੀ ਗਈ। ਬੁਲਾਰਿਆਂ ਨੇ ਹੈਰਾਨੀ ਪ੍ਰਗਟਾਈ ਕਿ ਫਗਵਾੜਾ ਕਾਰਪੋਰੇਸ਼ਨ ਵਿਚ ਹੋਣ ਵਾਲੇ ਭ੍ਰਿਸ਼ਟਾਚਾਰ ਬਾਰੇ ਕਿਸੇ ਵੀ ਰਵਾਇਤੀ ਪਾਰਟੀ ਵਲੋਂ ਕਦੇ ਕੋਈ ਅਵਾਜ਼ ਨਹੀ ਚੁੱਕੀ ਗਈ। ਇਸ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਵਾਰਡ ਨੰਬਰ 6 ਤੋਂ ਐਫ.ਸੀ.ਆਈ. ਦੇ ਸੇਵਾ ਮੁਕਤ ਮੈਨੇਜਰ ਸੁਰਿੰਦਰ ਪਾਲ ਨੇ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਵਾਰਡ ਨੰਬਰ 47 ‘ਚ ਮੁਨੀਸ਼ ਜੰਡਾ ਨੇ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਵਿਚ ਘਰ ਵਾਪਸੀ ਦਾ ਐਲਾਨ ਕੀਤਾ। ਜਿਸ ਤੇ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ, ਜਿਲ੍ਹਾ ਸਕੱਤਰ ਰਿਟਾ ਪਿ੍ਰੰਸ. ਨਿਰਮਲ ਸਿੰਘ, ਸੀਨੀਅਰ ਆਗੂ ਹਰਮੇਸ਼ ਪਾਠਕ ਰਿਟਾ. ਪਿ੍ਰੰਸੀਪਲ ਅਤੇ ਸੰਤੋਸ਼ ਕੁਮਾਰ ਗੋਗੀ ਨੇ ਪਾਰਟੀ ‘ਚ ਸ਼ਾਮਲ ਹੋਣ ਵਾਲੇ ਰਿਟਾ. ਮੈਨੇਜਰ ਸੁਰਿੰਦਰ ਪਾਲ ਅਤੇ ਘਰ ਵਾਪਸੀ ਕਰਨ ‘ਤੇ ਮੁਨੀਸ਼ ਜੰਡਾ ਦਾ ਸੁਆਗਤ ਕੀਤਾ। ਚਰਚਾ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕਾਰਪੋਰੇਸ਼ਨ ਦੀ ਨਲਾਇਕੀ ਦੇ ਚਲਦਿਆਂ ਫਗਵਾੜਾ ਸ਼ਹਿਰ ਕੂੜੇ ਦਾ ਢੇਰ ਬਣਕੇ ਰਹਿ ਗਿਆ ਹੈ। ਸੀਵਰੇਜ, ਪਾਣੀ, ਸਫਾਈ ਵਿਵਸਥਾ ਦਾ ਬੁਰਾ ਹਾਲ ਹੈ। ਸੜਕਾਂ ਦੀ ਮੁਰੰਮਤ ਨਾ ਹੋਣ ਕਰਕੇ ਹਾਦਸੇ ਵਾਪਰਦੇ ਹਨ। ਲੋਕ ਸੁਵਿਧਾ ਸੈਂਟਰਾਂ ‘ਚ ਜੁੱਤੀਆਂ ਘਿਸਾਉਣ ਲਈ ਮਜਬੂਰ ਹਨ। ਕਿਸੇ ਸਰਕਾਰੀ ਮਹਿਕਮੇ ਜਾਂ ਸਿਆਸੀ ਪਾਰਟੀ ਦਾ ਕੋਈ ਨੁਮਾਇੰਦਾ ਲੋਕਾਂ ਦੀ ਬਾਂਹ ਫੜਨ ਲਈ ਤਿਆਰ ਨਹÄ। ਜਿਸ ਨੂੰ ਦੇਖਦੇ ਹੋਏ ਜਨਤਾ ਹੁਣ ਰਵਾਇਤੀ ਪਾਰਟੀਆਂ ਦੇ ਕਿਸੇ ਝਾਂਸੇ ਵਿਚ ਨਹੀਂ ਆਵੇਗੀ ਅਤੇ ਫਗਵਾੜਾ ਕਾਰਪੋਰੇਸ਼ਨ ਚੋਣਾਂ ਵਿਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਫਗਵਾੜਾ ਵਿਚ ਅਗਲਾ ਮੇਅਰ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਅਤੇ ਸ਼ਹਿਰ ਦੁਬਾਰਾ ਤਰੱਕੀ ਦੀ ਰਾਹ ਤੇ ਤੁਰੇਗਾ। ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ ਮੈਡਮ ਲਲਿਤ, ਡਾ. ਜਤਿੰਦਰ ਸਿੰਘ ਪਰਹਾਰ, ਵਿੱਕੀ ਸਿੰਘ, ਜਸਵੀਰ ਕੋਕਾ, ਗੁਰਪ੍ਰੀਤ ਸਿੰਘ, ਪਿ੍ਰੰਸ, ਮਹਿੰਦਰ ਸਿੰਘ, ਅਸ਼ਵਨੀ ਸ਼ਰਮਾ, ਮੋਨੂੰ, ਸੁਰਿੰਦਰ, ਨਰਿੰਦਰ, ਬਖਸ਼ੀਸ਼ ਸਿੰਘ ਵਾਲੀਆ, ਸੁਭਾਸ਼, ਸੰਜੀਤ ਚੱਢਾ, ਸੰਜੇ ਵਰਮਾ, ਕਮਲਜੀਤ ਪਾਲ, ਰਾਜੇਸ਼ ਕੁਮਾਰ, ਅਮਰਨਾਥ, ਵਿੱਕੀ ਵਰਮਾ, ਬੋਬੀ ਆਦਿ ਹਾਜਰ ਸਨ।
ਤਸਵੀਰ ਸਮੇਤ।