ਫਗਵਾੜਾ, 5 ਅਪ੍ਰੈਲ (ਸ਼ਿਵ ਕੋੜਾ) ਪਿੰਡ ਪਲਾਹੀ ਦੇ ਉਹਨਾਂ ਲੋੜਬੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੇਣ ਦਾ ਕੰਮ, ਮਾਈ ਭਾਗੋ ਸੇਵਾ ਸੁਸਾਇਟੀ, ਪ੍ਰਵਾਸੀ ਵੀਰਾਂ ਅਤੇ ਪਿੰਡ ਦੇ ਹੋਰ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਲਗਾਤਾਰਤਾ ਨਾਲ ਜਾਰੀ ਰੱਖਿਆ ਜਾਏਗਾ ਅਤੇ ਲੋਕ ਭਲਾਈ ਕਾਰਜਾਂ ਵਿੱਚ ਪਿੰਡ ਦੀ ਪੰਚਾਇਤ ਆਪਣਾ ਹਿੱਸਾ ਪਾਉਂਦੀ ਰਹੇਗੀ। ਇਹ ਵਿਚਾਰ ਪੰਚਾਇਤ ਦੀ ਸਰਪੰਚ ਰਣਜੀਤ ਕੌਰ, ਰਵੀਪਾਲ ਪੰਚ, ਮਨੋਹਰ ਸਿੰਘ ਸੱਗੂ, ਮਦਨ ਲਾਲ ਪੰਚ, ਸਾਬਕਾ ਸਰਪੰਚ ਗੁਰਪਾਲ ਸਿੰਘ ਸੱਗੂ ਅਤੇ ਸੁਖਵਿੰਦਰ ਸਿੰਘ ਸੱਲ ਨੇ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ `ਚ ਜੰਗੀ ਪੱਧਰ ਉਤੇ ਵਿਕਾਸ ਕਾਰਜ ਜਾਰੀ ਹਨ, ਜਿਸ ਤਹਿਤ ਐਸ ਸੀ ਅਬਾਦੀ `ਚ ਹਾਲ ਦੀ ਉਸਾਰੀ, ਐਸ ਸੀ ਅਬਾਦੀ ਦੇ ਬਾਹਰਵਾਰ ਮਨਰੇਗਾ ਸਕੀਮ ਤਹਿਤ ਕੰਕਰੀਟ ਬਲਾਕਾਂ ਨਾਲ ਰਸਤੇ ਦੀ ਉਸਾਰੀ, ਪਿੰਡ `ਚ ਸੀਵਰੇਜ ਅਤੇ ਅਬਾਦੀ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ। ਸਰਕਾਰ ਦੀਆਂ ਸਕੀਮਾਂ ਤਹਿਤ ਲਿਟਰੇਸੀ ਸਰਟੀਫੀਕੇਟ, ਆਯੂਸ਼ਮਾਨ ਕਾਰਡ ਬਨਾਉਣ ਲਈ ਵੀ ਕੈਂਪ ਲਗਾਤਾਰ ਲੱਗ ਰਹੇ ਹਨ। ਸਤਾਰਾਂ ਪਰਿਵਾਰਾਂ ਨੂੰ ਲੋੜਬੰਦ ਰਾਸ਼ਨ ਮਹੀਨਾਵਾਰ ਵੰਡਣ ਸਮੇਂ ਹੋਰਨਾਂ ਤੋਂ ਬਿਨਾਂ ਰਣਜੀਤ ਕੌਰ ਸਰਪੰਚ, ਰਵੀਪਾਲ ਪੰਚ, ਮਨੋਹਰ ਸਿੰਘ ਪੰਚ, ਮਦਨ ਲਾਲ ਪੰਚ, ਗੁਰਪਾਲ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸੱਲ, ਜਸਬੀਰ ਸਿੰਘ ਬਸਰਾ, ਬਿੰਦਰ ਫੁੱਲ, ਗੋਬਿੰਦ ਸਿੰਘ ਸੱਲ, ਜੱਸੀ ਸੱਲ, ਗੁਰਨਾਮ ਸਿੰਘ ਸੱਲ, ਰਣਜੀਤ ਸਿੰਘ ਮੈਨੇਜਰ, ਸੋਹਨ ਲਾਲ, ਰਾਮਪਾਲ ਪੰਚ, ਸਤਵਿੰਦਰ ਕੌਰ ਪੰਚ, ਬਲਵਿੰਦਰ ਕੌਰ ਪੰਚ, ਹਰਮੇਲ ਸਿੰਘ ਗਿੱਲ ਆਦਿ ਹਾਜ਼ਰ ਸਨ।