ਫਗਵਾੜਾ 26 ਅਗਸਤ (ਸ਼ਿਵ ਕੋੜਾ) :ਰੋਟਰੀ ਕਲੱਬ ਫਗਵਾੜਾ ਸਾਊਥ ਈਸਟ ਵਲੋਂ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਸਤਨਾਮਪੁਰਾ ਵਿਖੇ ਵਣ ਮਹਾਉਤਸਵ ਮਨਾਇਆ ਗਿਆ। ਕਲੱਬ ਪ੍ਰਧਾਨ ਪ੍ਰੇਮ ਪਾਲ ਪੱਬੀ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੌਰਾਨ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ ਚੇਅਰ ਪਰਸਨ ਰਾਮਗੜ੍ਹੀਆ ਐਜੁਕੇਸ਼ਨਲ ਕਾਉਂਸਿਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀਮਤੀ ਵਿਓਮਾ ਭੋਗਲ ਢੱਠ ਨੇ ਹਾਜਰੀ ਲਗਵਾਈ। ਇਸ ਮੌਕੇ ਪੰਜਾਹ ਤੋਂ ਵੱਧ ਫੁੱਲਦਾਰ, ਛਾਂ ਦਾਰ ਅਤੇ ਜੜ੍ਹੀਆਂ, ਬੂਟੀਆਂ ਵਾਲੇ ਬੂਟੇ ਲਗਾਏ ਗਏ। ਇਸ ਮੌਕੇ ਖਾਸ ਤੌਰ ਤੇ ਪੁੱਜੇ ਇੰਨਵਾਇਰਨਮੈਂਟ ਐਸੋਸੀਏਸ਼ਨ ਫਗਵਾੜਾ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਬੂਟਿਆਂ ਦੇ ਮਹੱਤਵ ਬਾਰੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਧਰਤੀ ਉੱਪਰ ਦਰਖ਼ਤਾਂ ਤੋਂ ਬਿਨਾਂ ਇਨਸਾਨੀ ਜੀਵਨ ਅਤੇ ਜੀਵ-ਜੰਤੂਆਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਆਕਸੀਜਨ ਦਾ ਸਰੋਤ ਇਹ ਬੂਟੇ ਹੀ ਹਨ। ਪ੍ਰਧਾਨ ਪ੍ਰੇਮਪਾਲ ਪੱਬੀ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਜੋ ਬੂਟੇ ਲਗਾਏ ਗਏ ਹਨ ਇਹਨਾਂ ਦੀ ਦੇਖਭਾਲ ਦਾ ਉੱਚ ਪਧਰਾ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੌਕੇ ਕਲੱਬ ਸਕੱਤਰ ਹਕੂਮਤ ਰਾਏ, ਮਨੋਜ ਮਿੱਡਾ, ਸੁਰਿੰਦਰ ਸਿੰਘ ਜਸਵਾਲ, ਅਮਰਜੀਤ ਸਿੰਘ, ਰਵਿੰਦਰ ਚੋਟ, ਅਜੇ ਕੁਮਾਰ ਜੰਜੂਆ ਆਦਿ ਹਾਜਰ ਸਨ।