ਫਗਵਾੜਾ (ਸ਼ਿਵ ਕੋੜਾ) ਸ਼੍ਰੀ ਗਿਆਨ ਸਥਲ ਮੰਦਰ ਸਭਾ ਅਤੇ ਲਾਲਾ ਜਗਤ ਨਾਰਾਇਣ ਨਿਸ਼ਕਾਮ ਸੇਵਾ ਸੁਸਾਇਟੀ ਵਿਖੇ ਸਭਾ ਦੇ ਪ੍ਰਧਾਨ ਪ੍ਰਵੀਨ ਬਜਾਜ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਲਾਇਨ ਜੀ.ਐਸ ਸੇਠੀ ਡਿਸਟ੍ਰਿਕ ਗਵਰਨਰ 321-ਡੀ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਾਬਕਾ ਡਿਸਟ੍ਰਿਕ ਗਵਰਨਰ 321-ਡੀ ਲਾਇਨ ਹਰੀਸ਼ ਬੰਗਾ ਨੇ ਸ਼ਿਰਕਤ ਕੀਤੀ। ਇਸ ਮੌਕੇ ਲਾਇਨਜ ਕਲੱਬ ਵਲੋਂ ਮੰਦਰ ਸਭਾ ਦੁਆਰਾ ਕਰਵਾਏ ਜਾ ਰਹੇ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਜੀ ਐਸ ਸੇਠੀ ਨੇ ਸਰਟੀਫਿਕੇਟ ਪ੍ਰਾਪਤ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦਾ ਭਵਿੱਖ ਹਨ। ਜਿਹੜੇ ਬੱਚੇ ਚੰਗਾ ਗਿਆਨ ਅਤੇ ਚੰਗਾ ਹੁਨਰ ਰੱਖਦੇ ਹਨ ਉਹ ਜਿੰਦਗੀ ਵਿੱਚ ਕਦੇ ਵੀ ਅਸਫਲ ਨਹੀਂ ਹੋ ਸਕਦੇ। ਸਾਬਕਾ ਡਿਸਟ੍ਰਿਕਟ ਗਵਰਨਰ ਲਾਇਨ ਹਰੀਸ਼ ਬੰਗਾ ਨੇ ਮੰਦਰ ਕਮੇਟੀ ਵਲੋਂ ਹਰ ਮਹੀਨੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮੰਦਰ ਸਭਾ ਅਤੇ ਸੇਵਾ ਸੁਸਾਇਟੀ ਵਲੋਂ ਜੀ ਐਸ ਸੇਠੀ ਅਤੇ ਹਰੀਸ਼ ਬੰਗਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਸਾਬਕਾ ਡਿਸਟ੍ਰਿਕ ਕੈਬਨਿਟ ਸਕੱਤਰ ਲਾਇਨ ਸੁਸ਼ੀਲ ਸ਼ਰਮਾ, ਡਿਸਟ੍ਰਿਕ ਕੈਬਨਿਟ ਖਜਾਨਚੀ ਲਾਇਨ ਹਰਜੀਤ ਸਿੰਘ, ਲਾਇਨ ਪ੍ਰਦੀਪ ਕੁਮਾਰ, ਸਭਾ ਦੇ ਵਾਈਸ ਚੇਅਰਮੈਨ ਰਾਜ ਕੁਮਾਰ ਵਰਮਾ, ਅਸ਼ਵਨੀ ਗਰਗ, ਰਤਨ ਲਾਲ ਗਰਗ, ਰਮੇਸ਼ ਗੁੰਬਰ, ਡਾ. ਅਭਿਸ਼ੇਕ ਗੋਇਲ, ਸਨਾਤਨ ਧਰਮ ਗੁਰੂ ਪੰ. ਅਜੇ ਵਸ਼ਿਸ਼ਟ, ਸੁਨੀਲ ਬੁੱਧੀਰਾਜਾ ਆਦਿ ਹਾਜਰ ਸਨ।