ਫਗਵਾੜਾ :- (ਸ਼ਿਵ ਕੋੜਾ) ਲਾਇਨਜ ਕਲੱਬ ਫਗਵਾੜਾ ਸਿਟੀ ਵਲੋਂ ਕ੍ਰਿਸਮਿਸ ਡੇ ਸੈਲੀਬ੍ਰੇਸ਼ਨ ਈਵ ਦਾ ਆਯੋਜਨ ਸਥਾਨਕ ਰੇਲਵੇ ਰੋਡ ਸਥਿਤ ਰੈਸਟੋਰੈਂਟ ਵਿਖੇ ਕੀਤਾ ਗਿਆ। ਕਲੱਬ ਦੇ ਚਾਰਟਰ ਪ੍ਰਧਾਨ ਗੁਰਦੀਪ ਸਿੰਘ ਕੰਗ ਜੋਨ ਚੇਅਰਮੈਨ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਵਿਚ ਲਾਇਨਜ ਕਲੱਬ 321-ਡੀ ਦੇ ਵਾਈਸ ਡਿਸਟ੍ਰਿਕਟ ਗਵਰਨਰ ਲਾਇਨ ਜੀ.ਐਸ. ਸੇਠੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਲਾਇਨਜ ਕਲੱਬ ਪਠਾਨਕੋਟ (ਔਰਾ) ਦੇ ਚਾਰਟਰ ਪ੍ਰਧਾਨ ਮਨਪ੍ਰੀਤ ਸਿੰਘ ਸੇਠੀ ਨੇ ਸ਼ਿਰਕਤ ਕੀਤੀ। ਲਾਇਨ ਜੀ.ਐਸ. ਸੇਠੀ ਨੇ ਸਮੂਹ ਮੈਂਬਰਾਂ ਨੂੰ ਕ੍ਰਿਸਮਿਸ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਗਿਫਟ ਵਜੋਂ ਟਾਈ, ਰੁਮਾਲ ਅਤੇ ਫੇਸ ਮਾਸਕ ਭੇਂਟ ਕੀਤੇ। ਲਾਇਨ ਸੇਠੀ ਨੇ ਕਿਹਾ ਕਿ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਲਾਇਨਜ ਕਲੱਬ ਫਗਵਾੜਾ ਸਿਟੀ ਬਹੁਤ ਵਧੀਆ ਪਰਫਾਰਮ ਕਰ ਰਹੀ ਹੈ ਅਤੇ ਕੰਗ ਨੇ ਕਲੱਬ ਨੂੰ ਬਹੁਤ ਥੋੜੇ ਸਮੇਂ ‘ਚ ਮੋਹਰਲੀ ਕਤਾਰ ਦੀਆਂ ਕਲੱਬਾਂ ‘ਚ ਲਿਆ ਖੜਾ ਕੀਤਾ ਹੈ ਜੋ ਸ਼ਲਾਘਾਯੋਗ ਹੈ। ਗੁਰਦੀਪ ਸਿੰਘ ਕੰਗ ਨੇ ਉਹਨਾਂ ਨੂੰ ਕਲੱਬ ਦੀਆਂ ਗਤੀਵਿਧੀਆਂ ਨਾਲ ਜਾਣੂ ਕਰਵਾਇਆ। ਇਸ ਤੋਂ ਪਹਿਲਾਂ ਦਿਨ ਸਮੇਂ ਲਾਇਨਜ ਮੈਂਬਰਾਂ ਨੇ 15 ਲੋੜਵੰਦ ਪਰਿਵਾਰਾਂ ਨੂੰ ਡੋਰ-ਟੂ-ਡੋਰ ਰਾਸ਼ਨ ਵੀ ਭੇਂਟ ਕੀਤਾ ਅਤੇ ਪ੍ਰਸ਼ਾਸਨ ਵਲੋਂ ਕੋਵਿਡ-19 ਦੌਰਾਨ ਜਾਰੀ ਹਦਾਇਤਾਂ ਦਾ ਖਾਸ ਤੌਰ ਤੇ ਖਿਆਲ ਰੱਖਿਆ ਗਿਆ। ਕੰਗ ਨੇ ਦੱਸਿਆ ਕਿ ਅਗਲੇ ਪ੍ਰੋਜੈਕਟ ਵਜੋਂ ਐਤਵਾਰ 27 ਦਸੰਬਰ ਨੂੰ ਸਿਨੇਮਾ ਰੋਡ ਵਿਖੇ ਫੇਸ ਮਾਸਕ ਵੰਡੇ ਜਾਣਗੇ। ਇਸ ਮੌਕੇ ਕਲੱਬ ਸਕੱਤਰ ਲਾਇਨ ਅਤੁਲ ਜੈਨ, ਕੈਸ਼ੀਅਰ ਸੁਨੀਲ ਢੀਂਗਰਾ, ਪੀ.ਆਰ.ਓ. ਅਮਿਤ ਸ਼ਰਮਾ, ਜਸਬੀਰ ਮਾਹੀ, ਸ਼ਸ਼ੀ ਕਾਲੀਆ, ਬਲਵਿੰਦਰ ਸਿੰਘ, ਜੁਗਲ ਬਵੇਜਾ, ਸੰਜੀਵ ਲਾਂਬਾ, ਆਸ਼ੂ ਮਾਰਕੰਡਾ, ਸੰਜੀਵ ਸੂਰੀ, ਰਾਜਕੁਮਾਰ ਆਦਿ ਹਾਜਰ ਸਨ।