ਜਲੰਧਰ : ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਨਹਿਰ¨ ਯੁਵਾ ਕੇਂਦਰ ਜਲੰਦਰ ਅਤੇ ਕਾਲਜ ਦੇ ਸੈਂਟਰ ਫਾਰ ਕਮਨੀਕੇਸ਼ਨ ਸਕਿੱਲਜ਼ ਵੱਲੋਂ ਸਾਂਝੇ ਤੌਰ ਉੱਤੇ ਦੇਸ਼-ਭਗਤੀ ਅਤੇ ਰਾਸ਼ਟਰ ਨਿਰਮਾਣ ਦੇ ਵਿਸ਼ੇ ਉੱਤੇ ਇੱਕ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਭਾਰਤ ਸਰਕਾਰ ਦੇ ‘ਸਬ ਕਾ ਸਾਥ, ਸਬ ਕਾ ਵਿਕਾਸ’ ਪ੍ਰੋਗ੍ਰਾਮ ਮੁਤਾਬਕ ਕਰਵਾਏ ਗਏ ਇਸ ਸਮਾਗਮ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ: ਗੁਰਪਿੰਦਰ ਸਿੰਘ ਸਮਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸੈਂਟਰ ਫਾਰ ਕਮਨੀਕੇਸ਼ਨ ਸਕਿੱਲਜ਼ ਦੇ ਕੌਰਡੀਨੇਟਰ ਪ੍ਰੋ: ਆਹ¨ਜਾ ਸੰਦੀਪ ਅਤੇ ਪ੍ਰੋਗ੍ਰਾਮ ਕੋਆਰਡੀਨੇਟਰ ਸੰਦੀਪ ਕੁਮਾਰ ਵੱਲੋਂ ਉਨਾਂ ਦਾ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ: ਸਮਰਾ ਨੇ ਉਨਾਂ ਨੂੰ ਦੇਸ਼ ਦੇ ਵਿਕਾਸ ਅਤੇ ਨਿਰਮਾਣ ਵਿੱਚ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਆ ਇਸ ਮੌਕੇ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਮੁੱਖ ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਭਾਸ਼ਣ ਮੁਕਾਬਲੇ ਲਈ ਜੱਜਾਂ ਦੀ ਭ¨ਮਿਕਾ ਸੰਜਨ ਮਸਾਨ, ਕੁਲਦੀਪ ਅੰਗਰੇਸ਼, ਡਾ: ਸੁਰਿੰਦਰਪਾਲ ਮੰਡ ਅਤੇ ਪ੍ਰੋ: ਸਤਪਾਲ ਸਿੰਘ ਨੇ ਨਿਭਾਈ। ਭਾਸ਼ਣ ਮੁਕਾਬਲੇ ਦੇ ਜੇਤ¨ਆਂ ਵਜੋਂ ਸਾਕਸ਼ੀ, ਕਰਮਜੀਤ ਸਿੰਘ ਅਤੇ ਸਿਮਰਨ ਨੂੰ ਪਹਿਲੇ ਸਥਾਨ ਹਾਸਲ ਹੋਏ। ਇਸ ਦੌਰਾਨ, ਪ੍ਰੋ: ਆਹ¨ਜਾ ਨੇ ਜਾਣਾਕਰੀ ਦਿੰਦੇ ਹੋਏ ਇਹ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਬਬਲੀ ਝਾਅ ਨੇ ਇਸੇ ਲੜੀ ਤਹਿਤ ਦੇਸ਼ ਪਧਰ ਉੱਤੇ ਪਹਿਲਾ ਸਥਾਨ ਹਾਸਲ ਕੀਤਾ ਸੀ। ਜਦਕਿ ਕਾਲਜ ਦੇ ਹੋਰ ਵਿਦਿਆਰਥੀ ਵੀ ਅਜਿਹੇ ਉੱਦਮਾਂ ਸਦਕਾ ਖਾਸ ਸਨਮਾਨ ਹਾਸਲ ਕਰ ਰਹੇ ਹਨ।