ਜਲੰਧਰ : ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ ਜਲੰਧਰ ਵਿਚ
ਕਾਲਜ ਦੇ ਪ੍ਰਿੰਸੀਪਲ ਡਾ ਨਵਜੋਤ ਜੀ ਦੀ ਸਰਪ੍ਰਸਤੀ ਅਧੀਨ ਗੁਰੂ ਨਾਨਕ ਦੇਵ ਜੀ ਦੇ ਗੁਰ ਪੁਰਬ ਨੂੰ
ਸਰਪ੍ਰਸਤੀ ਅਧੀਨ ਗੁਰੂ ਨਾਨਕ ਦੇਵ ਜੀ ਦੇ ਗੁਰ ਪੁਰਬ ਨੂੰ ਸਮਰਪਿਤ ਕਰਵਾਈਆਂ ਜਾ ਰਹੀਆਂ
ਲੜੀਵਾਰ ਗਤੀਵਿਧੀਆਂ ਦੌਰਾਨ ਅੱਜ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਸੰਬੰਧਿਤ
ਡੋਕੂਮੈਂਟਰੀ ਫਿਲਮ ਨੂਰ ਏ ਇਲਾਹੀ ਦਿਖਾਈ ਗਈ। ਇਸ ਫਿਲਮ ਨੂੰ ਦਿਖਾਉਣ ਦਾ ਪ੍ਰੰਬਧ
ਕਾਲਜ ਔਡੀਟੋਰੀਅਮ ਵਿਚ ਕੀਤਾ ਗਿਆ।ਇਹ ਫਿਲਮ ਗੁਰੂ ਨਾਨਕ ਜੀ ਦੇ ਭਗਤ ਦਉਦ ਨਾਮਕ ਜੁਲਾਹੇ
ਦੀ ਇਤਿਹਾਸਕ ਕਹਾਣੀ ਆਧਾਰਿਤ ਤਿਆਰ ਕੀਤੀ ਗਈ।
ਸਿੱਖ ਮਰਿਆਦਾਵਾਂ ਨੂੰ ਧਿਆਨ ਵਿਚ ਰੱਖਦਿਆਂ ਗੁਰੂ ਨਾਨਕ ਦੇਵ ਜੀ ਦੀ ਉਹਨਾਂ
ਦੀਆਂ ਸਿੱਖਿਆਵਾਂ ਨੂੰ ਪ੍ਰਭਾਵਪੂਰਨ ਸੰਗੀਤਕ ਧੁਨਾਂ, ਅਨੰਦਮਈ ਸੰਗੀਤਕਾਰੀ, ਖੂਬਸੂਰਤ
ਵਾਰਤਾਲਾਪ ਰਾਹੀਂ ਪੇਸ਼ ਕੀਤੀ ਗਈ। ਕਿਸੇ ਤਰ੍ਹਾਂ ਦੀ ਆਧੁਨਿਕ ਤਕਨੀਕ ਦੀ ਵਰਤੋਂ ਨਾ ਕਰਕੇ
ਫਿਲਮ ਵਿਚ ਸੰਗੀਤਕਾਰੀ ਨੂੰ ਆਲਸੀ ਧੁਨਾਂ ਵਿਚ ਬੰਨ੍ਹਦੇ ਸਾਜ ਜਿਵੇਂ ਰਬਾਬ, ਸਾਰੰਗੀ, ਇਕਤਾਰਾ
ਆਦਿ ਅਸਲੀ ਵਰਤੇ ਗਏ ਸਨ। ਕਾਲਜ ਦੇ ਪ੍ਰਿ਼ੰਸੀਪਲ ਡਾ ਨਵਜੋਤ ਜੀ ਨੇ ਆਏ ਹੋਏ ਫਿਲਮ ਅਦਾਕਾਰਾਂ
ਅਤੇ ਨਾਲ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਮਹਾਨ ਫਿਲਮ ਦੇ ਉਪਰਾਲੇ ਦੀ
ਵਧਾਈ ਦਿੱਤੀ।ਉਹਨਾਂ ਗੁਰੂ ਜੀ ਦੀਆਂ ਸਿੱਖਿਆਵਾਂ ਕਿਰਤ ਕਰੋ ਤੇ ਵੰਡ ਛਕੋ ਅਨੁਸਾਰ ਕਾਲਜ ਵਿਚ
ਕੀਤੀਆਂ ਜਾ ਲਗਾਤਾਰ ਰਹੀਆਂ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਨੂਰਾ
ਭੇੈਣਾ ਦੀ ਤੀਸਰੀ ਭੈਣ ਰੀਤੂ ਨੂਰਾ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਉਸ ਨਾਲ ਉਸਦੇ
ਮਾਤਾ ਪਿਤਾ ਵੀ ਮੌਜੂਦ ਰਹੇ।
ਮਿਸ ਟੀਨੂੰ ਸ਼ਰਮਾ (ਫਿਲਮ ਐਕਟਰਸ) ਵਿਕਾਸ ਪਰਾਸ਼ਰ ( ਅਸੀਸਿਟੈਂਟ ਪ੍ਰੋਡੂਸਰ), ਸ ਹਰਪ੍ਰੀਤ
ਰਿੰਪੀ (ਡਾਇਲੋਗ ਅਤੇ ਸਕ੍ਰਿਪਟ ਲੇਖਕ) ਵੀ ਕਾਲਜ ਔਡੀਟੋਰੀਅਮ ਵਿਚ ਮੌਜੂਦ ਰਹੇ। ਇਸ ਫਿਲਮ ਨੂੰ
ਸ਼ੋਮਣੀ ਕਮੇਟੀ ਦੀ ਪਹਿਲੀ ਮਿੰਟਿੰਗ ਵਿਚ ਹੀ ਮਨਜ਼ੁੂਰੀ ਦਿੱਤੀ ਜਾਣੀ ਇਕ ਸ਼ਾਲਾਘਣਾ ਦੀ ਗੱਲ
ਹੈ। ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਜੀ ਦੀ ਨਾਨਕਤਮਾ ਤੇ ਨੂਰ ਏ ਅਲਾਹੀ
ਹੋਏ ਨੂੰ ਫਿਜ਼ਾ ਵਿਚ ਸ਼ਰਸਾਰ ਮਹਿਸੂਸਦਿਆਂ ਆਨੰਦ ਮਾਣਿਆ, ਆਏ ਹੋਏ ਮਹਿਮਾਨਾਂ ਨੇ ਕਾਲਜ ਵਿਚ
ਕਾਲਜ ਵਿਚ ਸਥਿਤ ਵਿਰਸੇ ਘਰ ਆਦਮ ਕੀਤੀ ਅਤੇ ਉਸਦੀ ਬਣਤਰ ਅਤੇ ਸੱਜ ਸਜਾਵਟ ਦੀ ਭਰਪੂਰ ਪ੍ਰਸੰਸਾ
ਕੀਤੀ ਅਤੇ ਉਸਨੂੰ ਭਵਿੱਖ ਵਿਚ ਕਲਾਕਾਰੀ ਦੇ ਜ਼ਰੀਏ ਵਰਤੋਂ ਵਿਚ ਲਿਆਉਣ ਦੀ ਚਾਰਮ
ਪ੍ਰਗਟਾਈ।