ਜਲੰਧਰ: ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੇ ਵਾਤਾਵਰਣ ਸੁਸਾਇਟੀ ਕਲਪ ਵਰਿਕਸ਼ ਦੀਆਂ
ਵਿਦਿਆਰਥਣਾਂ ਨੇ ਜੈਵਿਕ ਵਿਭਿੰਨਤਾ ਦਿਵਸ ਮਨਾਉਂਦਿਆਂ ਦਿਆਲਤਾ ਭਰਪ ̈ਰ ਕਾਰਜ ਕੀਤਾ। ਇਸ
ਮੌਕੇ ਵਿਭਾਗ ਦੀ ਮੁਖੀ ਮੈਡਮ ਮੁਕਤਾ ਚੰਮ ਦੀ ਯੋਗ ਅਗਵਾਈ ਹੇਠ ਵਿਦਿਆਰਥਣਾਂ ਨੇ ਖਾਸ
ਕਰਕੇ ਆਵਾਰਾ ਜਾਂ ਪਾਲਤ ̈ ਜਾਨਵਰਾਂ ਪ੍ਰਤੀ ਆਪਣੀ ਦਿਆਲਤਾ ਦਾ ਪ੍ਰਦਰਸ਼ਨ ਕਰਦਿਆਂ ਜਿੱਥੇ
ਘਰਾਂ ਦੀਆਂ ਛੱਤਾਂ ਉੱਤੇ ਪੰਛੀਆਂ ਲਈ ਭੋਜਨ ਤੇ ਪਾਣੀ ਭਰੇ ਭਾਂਡੇ ਰੱਖੇ ਉਥੇ ਗਲੀਆਂ ਵਿਚ
ਅਵਾਰਾ ਕੁੱਤਿਆਂ ਲਈ ਦੁੱਧ ਅਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਤਾਂ ਜੋ ਮਈ ਮਹੀਨੇ ਦੀ ਸਖæਤ
ਗਰਮੀ ਵਿੱਚ ਭੁੱਖ ਪਿਆਸ ਨਾਲ਼ ਮਰਨ ਵਾਲੇ ਪੰਛੀਆਂ ਅਤੇ ਜਾਨਵਰਾਂ ਨੂੰ ਬਚਾਇਆ ਜਾ ਸਕੇ। ਗਰਮੀ
ਦੀ ਰੁੱਤ ਵਿੱਚ ਇਹ ਉਪਰਾਲਾ ਰੋਜ਼ਾਨਾ ਜਾਰੀ ਰੱਖਦਿਆਂ ਉਨ੍ਹਾਂ ਸੰਦੇਸ਼ ਦਿੱਤਾ ਕਿ ਹਰੇਕ ਵਿਅਕਤੀ
ਨੂੰ ਅਜਿਹੀ ਦਿਆਲਤਾ ਦਿਖਾਉਣੀ ਚਾਹੀਦੀ ਹੈ ਕਿਉਂਕਿ ਧਰਤੀ ਉੱਤੇ ਹਰੇਕ ਪ੍ਰਜਾਤੀ ਦੀ ਆਪਣੀ
ਵੱਖਰੀ ਪਛਾਣ ਤੇ ਮਹੱਤਤਾ ਹੈ। ਇਸ ਨੂੰ ਬਣਾਉਣ ਦੀ ਸਾਡੀ ਜਿੰæੰਮੇਵਾਰੀ ਉਦੋਂ ਹੋਰ ਵਧ ਜਾਂਦੀ
ਹੈ। ਜਦੋਂ ਮਨੁੱਖ ਨੂੰ ਧਰਤੀ ਦਾ ਸਭ ਤੋਂ ਬੁੱਧੀਮਾਨ ਜੀਵ ਮੰਨਿਆ ਜਾਂਦਾ ਹੈ। ਜੈਵ ਵਿਭਿੰਨਤਾ
ਨੂੰ ਬਚਾ ਕੇ ਹੀ ਅਸੀਂ ਆਪਣੀ ਹੋਂਦ ਨੂੰ ਪੱਕਾ ਕਰ ਸਕਦੇ ਹਾਂ। ਜੈਵ ਵਿਭਿੰਨਤਾ ਦਿਵਸ ਦੇ ਨਾਅਰੇ ਨੂੰ
ਧਿਆਨ ਵਿੱਚ ਰੱਖਦਿਆਂ ਵਿਦਿਆਰਥਣਾਂ ਨੇ ਕੁਦਰਤ ਦੀ ਵਿਭਿੰਨਤਾ ਸਬੰਧੀ ਵਿਸ਼ੇਸ਼ ਸੰਦੇਸ਼
ਸੰਚਾਰਿਤ ਕਰਦੇ ਸਲੋਗਨ ਲਿਖੇ ਅਤੇ ਚਾਰਟ ਵੀ ਬਣਾਏ। ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਇਸ
ਮਹੱਤਵਪ ̈ਰਨ ਗਤੀਵਿਧੀ ਦਾ ਹਿੱਸਾ ਬਣੇ ਹਰੇਕ ਵਿਦਿਆਰਥੀ ਦੀ ਪ੍ਰਸੰਸਾ ਕੀਤੀ ਅਤੇ ਵਿਭਾਗ ਦੀ
ਮੁਖੀ ਮੈਡਮ ਮੁਕਤਾ ਚੰਮ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪ ̈ਰ ਸ਼ਲਾਘਾ ਕੀਤੀ