ਜਲੰਧਰ :ਲਾਇਲਪੁਰ ਖੁਲਾਸਾ ਕਾਲਜ ਫਾਰ ਵਿਮੈਨ ਦੁਆਰਾ ਮਿਤੀ 05/06/2021 ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਗਿਆ। ਇਸ ਪ੍ਰੋਗਰਾਮ ਵਿਚ ਵਾਤਾਵਰਣ ਅਧਿਐਨ ਵਿਭਾਗ ਦੇ ਮੁਖੀ ਡਾ. ਮੁਕਤਾ ਚੰਮ ਦੀ ਯੋਗ ਅਗਵਾਈ ਹੇਠ ਕਲਪ
ਵਰਿਕਸ਼ ਸੁਸਾਇਟੀ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਇਸ ਸਾਲ ਦੇ ਥੀਮ ਦੇ ਤਹਿਤ ਸਾਡੇ
ਆਕਸੀਜਨ ਪ੍ਰਦਾਤਾਵਾਂ ਦੀ ਦੇਖ ਭਾਲ ਵਾਤਾਵਰਣ ਪ੍ਰਣਾਲੀ ਦੀ ਬਹਾਲੀ ਅਤੇ ਮਨੁੱਖਤਾ ਦੀ ਭਾਵਨਾ ਨੂੰ ਕਾਇਮ
ਰੱਖਣ ਲਈ ਵਿਦਿਆਰਥਣਾਂ ਨੇ ਰੁੱਖ ਲਗਾਏ ਅਤੇ ਵੱਖ-ਵੱਖ ਗਤੀਵਿਧੀਆਂ ਕੀਤੀਆਂ। ਵਿਦਿਆਰਥਣਾਂ ਨੇ ਇਸ ਮੌਕੇ
ਬੇਸਿਲ, ਮਨੀਪਲਾਂਟ, ਮੋਗਰਾ, ਪਪੀਤਾ, ਅਮਰੂਦ, ਆਂਵਲਾ, ਸੂਰਜਮੁਖੀ ਆਦਿ ਹੋਰ ਕਈ ਪ੍ਰਕਾਰ ਦੇ ਪੋਦੇ ਲਗਾਏ।
ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਦਿਆਰਥਣਾਂ ਅਤੇ ਵਿਭਾਗ ਦੇ ਮੁਖੀ ਡਾ. ਮੁਕਤਾ ਚੰਮ ਨੂੰ ਇਹ ਦਿਨ
ਮਨਾਉਣ ਅਤੇ ਵਾਤਾਵਰਣ ਸੰਬੰਧੀ ਜਾਗਰੂਕਤਾ ਲਿਆਉਣ ਲਈ ਸ਼ਲਾਘਾ ਕੀਤੀ।