ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਮਿਤੀ
26/08/2021 ਨੁੂੰ ਔਰਤਾਂ ਦੀ ਬਰਾਬਰੀ ਦਿਵਸ ਮਨਾਇਆ ਗਿਆ।
ਇਸ ਦੌਰਾਨ ਸਮਾਜ ਵਿਚ ਅੋਰਤਾਂ ਦੀ ਬਰਾਬਰੀ ਦੇ ਵਿਸ਼ੇ ਨਾਲ
ਸੰਬੰਧਿਤ ਵਿਭਿੰਨ ਗਤੀਵਿਧੀਆਂ ਜਿਵੇ ਪੇਪਰ ਰੀਡਿੰਗ, ਪੋਸਟਰ
ਮੇਕਿੰਗ ਆਦਿ ਕਰਵਾਈਆਂ ਗਈਆਂ ਤਾਂ ਜੋ ਨੌਜਵਾਨ
ਵਿਦਿਆਰਥਣਾਂ ਵਿਚ ਜਾਗਰੂਕਤਾ ਪੇੈਦਾ ਕੀਤੀ ਜਾ ਸਕੇ। ਪ੍ਰਿੰਸੀਪਲ
ਮੈਡਮ ਡਾ. ਨਵਜੋਤ ਮੈਡਮ ਨੇ ਵਿਦਿਆਰਥਣਾਂ ਨੂੰ ਸੰਬੋਧਿਤ
ਕਰਦਿਆ ਕਿਹਾ ਕਿ ਔਰਤਾਂ ਆਪਣੇ ਜਨਮ ਤੋਂ ਹੀ ਸ਼ੰਘਰਸ਼ ਕਰਦੀਆ
ਹਨ। ਪੂਰਾ ਜੀਵਨ ਉਹਨਾਂ ਦਾ ਸ਼ੰਘਰਸ਼ ਤਾਂ ਹੀ ਸਫਲ ਹੋ ਸਕਦਾ ਹੈ ਜੇ
ਉਹ ਸਿੱਖਿਅਤ ਹੋਣਗੀਆਂ। ਸਿੱਖਿਆ ਪ੍ਰਾਪਤੀ ਨਾਲ ਹੀ ਉਹ
ਆਪਣੇ ਅਧਿਕਾਰਾਂ ਲਈ ਸੁਚੇਤ ਹੋਣਗੀਆ। ਉਹਨਾਂ ਨੇ ਇਸ ਮੰਤਵ
ਦੀ ਪੂਰਤੀ ਲਈ ਕਰਵਾਏ ਗਏ ਇਸ ਪ੍ਰੋਗਰਾਮ ਕਰਵਾਉਣ ਲਈ ਟੀਚਰ
ਇੰਚਾਰਜ਼ ਤੇ ਮੈਡਮ ਹਰਪ੍ਰੀਤ ਕੌਰ ਦੀ ਪ੍ਰਸ਼ੰਸਾ ਕੀਤੀ। ਕਾਲਜ ਦੇ
ਅੰਤਰਗਤ ਚਲ ਰਹੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਇਸ
ਪ੍ਰੋਗਰਾਮ ਵਿਚ ਵਧ ਚੜ ਕੇ ਹਿੱਸਾ ਲਿਆ।