ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਖੇ ਵਿਗਿਆਨ ਵਿਭਾਗ ਅਤੇ ਐਨ. ਅੇੈਸ. ਐੇਸ. ਵਿਭਾਗ ਵੱਲੋਂ
ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਦਵਿਂਦਰਪਾਲ ਖਹਿਰਾ ਨੇ
ਐਨ. ਐੇਸ. ਐੇਸ. ਵਲੰਟੀਅਰ ਨੂੰ ਸੰਵਿਧਾਨ ਦਿਵਸ ਦੀ ਵਧਾਈ ਦਿੱਤੀ ਅਤੇ ਇਸਦੀ ਮਹੱਤਤਾ ਬਾਰੇ ਦੱਸਿਆ।
ਇਸਦੇ ਨਾਲ ਹੀ ਐਨ. ਐਸ. ਐਸ. ਵਿਭਾਗ ਵੱਲੋਂ ਸੰਵਿਧਾਨ ਦਿਵਸ ਦੇ ਸੰਬੰਧ ਵਿਚ ਸਲੋਗਨ ਰਾਈਟਿੰਗ, ਲੇਖ ਲਿਖਣ,
ਭਾਸ਼ਨ ਅਤੇ ਆਨ ਲਾਇਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਵਲੰਟੀਅਰਸ ਨੇ ਬੜੇ ਉਤਸ਼ਾਹ ਨਾਲ ਭਾਗ
ਲਿਆ। ਇਸ ਦਿਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸੂੰਹ ਵੀ ਚੁੱਕੀ ਕਿ ਉਹ ਆਪਣੇ ਸੰਵਿਧਾਨ ਪ੍ਰਤੀ
ਇਮਾਨਦਾਰ ਰਹਿਣਗੇ ਅਤੇ ਆਪਣੇ ਬੁਨਿਆਦੀ ਫ਼ਰਜ਼ ਪੂਰੀ ਇਮਮਾਨਦਾਰੀ ਅਤੇ ਜਿੰਮੇਵਾਰੀ ਨਾਲ ਨਿਭਾਉਣਗੇ। ਇਸ
ਦੌਰਾਨ ਮੈਡਮ ਕੰਚਨ (ਲਾਇਬ੍ਰੇਰੀਅਨ) ਨੇ ਵੀ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਬੁਨਿਆਦੀ ਫ਼ਰਜ਼ਾ ਤੋਂ ਜਾਣੂ
ਕਰਵਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਦੇ
ਸਮੇਂ ਹਰੇਕ ਭਾਰਤੀ ਨਾਗਰਿਕ ਨੂੰ ਆਪਣੇ ਸੰਵਿਧਾਨ ਨੂੰ ਬਚਾਉਣ ਦੀ ਜਰੂਰਤ ਹੈ ਇਹ ਤਾਂ ਹੀ ਸੰਭਵ ਹੋ
ਸਕਦਾ ਹੈ ਜੇਕਰ ਸਾਨੂੰ ਆਪਣੇ ਹੱਕਾਂ ਅਤੇ ਫਰਜ਼ਾ ਦਾ ਗਿਆਨ ਹੋਵੇਗਾ। ਮੈਡਮ ਪ੍ਰਿੰਸੀਪਲ ਨੇ ਰਾਜਨੀਤੀ
ਵਿਗਿਆਨ ਵਿਭਾਗ ਦੇ ਮੁਖੀ ਡਾ. ਦਵਿੰਦਰਪਾਲ ਖਹਿਰਾ, ਐਨ. ਐਸ. ਅੇੈਸ. ਪ੍ਰੋਗਰਾਮ ਅਫਸਰ ਮੈਡਮ ਮਨੀਤਾ,
ਮੈਡਮ ਮਨਜੀਤ ਕੌਰ, ਮੈਡਮ ਆਤਮਾ ਸਿੰਘ ਅਤੇ ਲਾਇਬ੍ਰੇਰੀਅਨ ਮੈਡਮ ਕੰਚਨ ਦੇ ਇਸ ਉਪਰਾਲੇ ਲਈ ਸ਼ਲਾਘਾ
ਕੀਤੀ ਅਤੇ ਵਧਾਈ ਦਿੱਤੀ।