ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਵਿਚ ਜਿਉਗਰਾਫੀ ਵਿਭਾਗ ਵਿਚ ਸਿੱਖਿਅਤ ਵਿਦਿਆਰਥਣਾਂ ਦਾ
ਸ਼ਾਨਦਾਰ ਨਤੀਜਾ ਰਿਹਾ।ਸਲੋਨੀ ਦੇਵੀ ਬੀ ।ਏ ਜਿਉਗਰਾਫੀ (ਆਨਰਜ਼) ਸਮੇੈਸਟਰ ਚੋਥੇ ਦੀ ਵਿਦਿਆਰਥਣ ਨੇ 84
ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਅਤੇ ਪ੍ਰਬਲੀਨ ਸ਼ਾਬਰਾ ਅਤੇ ਪ੍ਰਨਵੀ ਸੁਦਨ ਨੇ 80
ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਅਤੇ ਸ਼ਿਲਪਾ ਨੇ 78 ਪ੍ਰਤੀਸ਼ਤ ਅੰਕਾਂ ਨਾਲ ਚੋਥਾ ਸਥਾਨ ਹਾਸਲ ਕਰਕੇ
ਕਾਲਜ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਅਤੇ ਆਪਣੇ ਉਜਵੱਲ ਭਵਿੱਖ ਦੀਆਂ ਨੀਹਾਂ ਪੱਕੀਆਂ ਕੀਤੀਆਂ ਇਸ
ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਨੇ ਵਿਭਾਗ ਦੇ ਮੁਖੀ ਮੈਡਮ ਮਨੀਤਾ ਨੂੰ ਇਸ ਪ੍ਰਾਪਤੀ ਲਈ ਵਧਾਈ
ਦਿੱਤੀ।