ਜਲੰਧਰ : ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ, ਜਲੰਧਰ ਦੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਦੀ ਮੁਖੀ ਡਾ. ਅਕਾਲ
ਅੰਮ੍ਰਿਤ ਕੌਰ ਦੀ ਸਰਪ੍ਰਸਤੀ ਅਧੀਨ ਪੰਜਾਬੀ ਸਾਹਿਤ ਜਗਤ ਦੀ ਪ੍ਰਸਿੱਧ ਹਸਤੀ ਸ. ਨਿਰੰਜਨ ਸਿੰਘ ਤਸਨੀਮ
(ਨਾਵਲਕਾਰ) ਦੇ ਸੰਸਾਰ ਰੁਖ਼ਸਤ ਦੇ ਸੋਗ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਨਵਜੋਤ ਜੀ ਅਤੇ ਸਮੂਹ ਸਟਾਫ
ਵੱਲੋਂ ਦੋ ਮਿੰਟ ਦਾ ਮੋਨ ਧਾਰਦਿਆਂ ਸ਼ਰਧਾਜਲੀ ਦਿੱਤੀ ਗਈ। ਸ. ਨਿਰੰਜਨ ਸਿੰਘ ਪੰਜਾਬੀ ਸਾਹਿਤ ਦੇ
ਅਜਿਹੇ ਹਸਤਾਖਰ ਸਨ ਜਿਨ੍ਹਾਂ ਨੇ ਨਾਵਲਕਾਰ ਵਜੋਂ ਆਪਣੀ ਵਿਸ਼ੇਸ਼ ਪਛਾਣ ਬਣਾਈ ਉਹਨਾਂ ਨੇ ਕੁੱਲ ਤੇਰਾਂ
ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ ਅਤੇ ਸਿਰਜਨਾਤਮਕਤਾ ਦੀ ਅਨੁੱਠੀ ਯੋਗਤਾ ਕਾਰਨ ਬਹੁਤ ਸਾਰੇ
ਮਹੱਤਵਪੂਰਨ ਸਨਮਾਨ ਪ੍ਰਾਪਤ ਕੀਤੇ। ਉਹਨਾਂ ਨੂੰ 1999 ਵਿਚ “ਗਵਾਚੇ ਅਰਥ” ਕਿਰਤ ਉੱਤੇ ਸਾਹਿਤ
ਅਕਾਡਮੀ ਅਵਾਰਡ ਨਾਲ ਸਨਮਾਨਿਆ ਗਿਆ। ਆਪਣੇ ਵਿਸ਼ੇਸ਼ ਵਿਸ਼ਾ ਖੇਤਰ ਵਿਚ ਵੱਡੀਆਂ ਮੱਲਾਂ ਮਾਰਨ
ਮਾਰਨ ਵਾਲੀ ਇਹ ਸ਼ਖਸੀਅਤ 17 ਅਗਸਤ 2019 ਨੂੰ 90 ਸਾਲ ਦੀ ਉਮਰ ਭੋਗ ਕੇ ਸੰਸਾਰ ਤੋਂ ਰੂਖਸਤ ਹੋ
ਗਈ ਹੈ ਅਤੇ ਆਪਣੇ ਪਿਛੇ ਛੱਡ ਗਈ ਅਣਮੁੱਲੀਆਂ ਯਾਦਾਂ ਅਤੇ ਸਾਹਿਤਕ ਖਜ਼ਾਨਾ ।