ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਸਿੱਖਿਆ, ਖੇਡਾਂ, ਖੋਜ ਅਤੇ ਕਲਚਰਲ ਖੇਤਰ ਵਿਚ ਪ੍ਰਾਪਤੀਆਂ ਦੇ ਨਾਲ-ਨਾਲ ਵਾਤਾਵਰਨ ਸੰਭਾਲ ਅਤੇ ਸਮਾਜਕ ਜਾਗਰੂਕਤਾ ਵਿਚ ਆਪਣੀਆਂ ਸੇਵਾਵਾਂ ਦੇਣ ਲਈ ਯਤਨਸ਼ੀਲ ਰਹਿੰਦਾ ਹੈ। ਇਸੇ ਲੜੀ ਵਿਚ ਕਾਲਜ ਦੀ ਕੈਂਪਸ ਮੇਨਟੇਨਸ ਕਮੇਟੀ ਵਲੋਂ ਕਮਿਸ਼ਨਰ ਨਗਰ ਨਿਗਮ ਦੀਆਂ ਹਦਾਇਤਾਂ ਅਨੁਸਾਰ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ 1 ਤੋਂ 5 ਜੂਨ ਤੱਕ ਚੱਲਣ ਵਾਲੇ ਪੰਜ ਰੋਜਾ ਸਵੱਛਤਾ ਅਭਿਆਨ ਦਾ ਆਰੰਭ ਕੀਤਾ ਗਿਆ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਦੇਖ-ਰੇਖ ਹੇਠ ਚੱਲ ਰਹੇ ਇਸ ਸਵੱਛਤਾ ਅਭਿਆਨ ਦਾ ਆਗਾਜ਼ ਸਟਾਫ ਅਤੇ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਦੇ ਹੋਏ ਕੀਤਾ ਗਿਆ। ਜਿਸ ਦੇ ਅੰਤਰਗਤ ਕਾਲਜ ਕੈਂਪ ਵਿਚ ਤਿੰਨ ਤਰ੍ਹਾਂ ਦੇ ਹਰਾ, ਸਫੇਦ ਅਤੇ ਲਾਲ ਰੰਗ ਦੇ ਕੂੜਾਦਾਨ ਲਗਾਏ ਗਏ। ਇਸਦਾ ਮਕਸਦ ਹਰੇ ਵੇਸਟ ਪਦਾਰਥਾਂ, ਕਾਗਜਾਂ ਅਤੇ ਹੋਰ ਪਲਾਸਟਿਕ ਦੇ ਪਦਾਰਥਾਂ ਨੂੰ ਮੁੱਢਲੇ ਤੌਰ ’ਤੇ ਵੱਖ-ਵੱਖ ਰੱਖਦੇ ਇਨ੍ਹਾਂ ਦੀ ਵਰਤੋਂ ਕਰਨਾ ਹੈ। ਇਸਦਾ ਮਕਸਦ ਪ੍ਰਾਪਤ ਕੂੜੇ ਤੋਂ ਖਾਦ ਬਣਾਉਣ ਅਤੇ ਕੂੜੈ ਨੂੰ ਰੀਸਾਈਕਲ ਕਰਨਾ ਹੈ। ਇਨ੍ਹਾਂ ਮੁਢਲੇ ਉਪਰਾਲਿਆਂ ਨਾਲ ਵਾਤਾਵਰਨ ਦੀ ਸੰਭਾਲ ਕੀਤੀ ਜਾ ਸਕਦੀ ਹੈ। ਇਸ ਮੌਕੇ ਪ੍ਰੋ. ਜਸਰੀਨ ਕੌਰ (ਡੀਨ ਅਕਾਦਮਿਕ) ਨੇ ਕਿਹਾ ਕਿ ਕਾਲਜ ਵਲੋਂ ਵਾਤਾਵਰਨ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਇਨ੍ਹਾਂ ਉਪਰਾਲਿਆਂ ਨਾਲ ਵਿਦਿਆਰਥੀਆਂ ਵਿਚ ਵੀ ਜਾਗਰੂਕਤਾ ਵਧਦੀ ਹੈ। ਇਸ ਮੌਕੇ ਡਾ. ਐਸ. ਐਸ. ਬੈਂਸ, ਡਾ. ਗੀਤਾਂਜਲੀ ਮੋਦਗਿਲ, ਡਾ. ਜਸਵਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।