ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੁਆਰਾ 24 ਅਕਤੂਬਰ 2021 ਨੂੰ ਕਰਵਾਏ ਜਾ ਰਹੇ ਭੰਗੜਾ ਵਰਲਡ ਕੱਪ ਸੰਬੰਧੀ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦੀ ਸਰਪ੍ਰਸਤੀ ਵਿੱਚ ਮੀਟਿੰਗ ਹੋਈ। ਮੀਟਿੰਗ ਵਿੱਚ ਕਾਲਜ ਦੇ ਪੁਰਾਣੇ ਅਤੇ ਮੌਜੂਦਾ ਭੰਗੜਾ ਕਲਾਕਾਰ, ਟੀਮ ਇੰਚਾਰਜ ਅਤੇ ਹੋਰ ਭੰਗੜਾ ਪ੍ਰੇਮੀ ਸ਼ਾਮਲ ਹੋਏ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਭੰਗੜਾ ਵਰਲਡ ਕੱਪ ਭੰਗੜੇ ਨੂੰ ਦੁਨੀਆ ਭਰ ਵਿੱਚ ਨਵੀਂ ਪਹਿਚਾਣ ਦਿਵਾਉਣ ਵਾਲੇ ਸਤਿਕਾਰਯੋਗ ਡਾ. ਇੰਦਰਜੀਤ ਸਿੰਘ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਭੰਗੜਾ ਵਰਲਡ ਕੱਪ ਕਰਵਾਉਣ ਬਾਰੇ ਨਿੱਠ ਕੇ ਵਿਚਾਰ ਚਰਚਾ ਹੋਈ। ਉਨ੍ਹਾਂ ਦੱਸਿਆ ਕਿ ਇਸ ਭੰਗੜਾ ਵਰਲਡ ਕੱਪ ਲਈ ਟੀਮਾਂ ਨੂੰ ਪ੍ਰਮੁੱਖ ਰੂਪ ਵਿੱਚ ਚਾਰ ਸ੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਇਹ ਸੇ੍ਰਣੀਆਂ ਹਨ:- ਫੋਕ ਕੈਟੇਗਰੀ ਸੀ-1 (ਅੰਤਰਰਾਸ਼ਟਰੀ ਟੀਮਾਂ ਲਈ), ਫੋਕ ਕੈਟੇਗਰੀ-2 (ਭਾਰਤੀ ਟੀਮਾਂ ਲਈ), ਬੱਚਿਆਂ ਦੀ ਕੈਟੇਗਰੀ-3 (ਅੰਤਰ ਰਾਸ਼ਟਰੀ ਤੇ ਭਾਰਤੀ ਟੀਮਾਂ ਲਈ), ਵੈਟਰਨ ਕੈਟੇਗਰੀ ਸੀ-4 (ਅੰਤਰ ਰਾਸ਼ਟਰੀ ਟੀਮਾਂ ਲਈ)। ਉਨ੍ਹਾਂ ਕਿਹਾ ਕਿ ਭਾਰਤੀ ਭੰਗੜਾ ਟੀਮਾਂ ਦੀ ਆਫਲਾਈਨ ਲਾਈਵ ਪੇਸ਼ਕਾਰੀ ਹੋਵੇਗੀ, ਜਦਕਿ ਅੰਤਰਰਾਸ਼ਟਰੀ ਟੀਮਾਂ ਦੀ ਆਨਲਾਈਨ ਪੇਸ਼ਕਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਭੰਗੜਾ ਵਰਲਡ ਕੱਪ ਲਈ ਦੁਨੀਆਂ ਭਰ ਵਿੱਚ ਵਸਦੇ ਲਾਇਲਪੁਰੀਆਂ ਵਿੱਚ ਅੰਤਾਂ ਦਾ ਪਿਆਰ ਤੇ ਜਨੂੰਨ ਹੈ। ਖੁਸ਼ੀ ਦਾ ਆਲਮ ਇਹ ਹੈ ਕਿ ਲਾਇਲਪੁਰੀਏ ਭੰਗੜਾ ਪ੍ਰੇਮੀਆ ਨੇ ਲਾਇਲਪੁਰ ਖ਼ਾਲਸਾ ਕਾਲਜ ਨੂੰ ਭੰਗੜੇ ਦਾ ਮੱਕਾ ਤਸੱਵੁਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਭੰਗੜਾ ਪ੍ਰੇਮੀਆਂ ਨੂੰ ਇਸ ਭੰਗੜਾ ਵਰਲਡ ਕੱਪ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਡਾ. ਪਲਵਿੰਦਰ ਸਿੰਘ ਡੀਨ ਕਲਚਰਲ ਅਫੇਅਰਜ਼ ਨੇ ਦੱਸਿਆ ਕਿ ਇਸ ਭੰਗੜਾ ਵਰਲਡ ਕੱਪ ਲਈ ਸਾਨੂੰ ਵਿਦੇਸ਼ਾਂ ਤੋਂ ਐਨ.ਆਰ.ਆਈ. ਵੀਰਾਂ ਦਾ ਤੇ ਲਾਇਲਪੁਰੀਏ ਭੰਗੜਾ ਪ੍ਰੇਮੀਆਂ ਦਾ ਭਰਪੂਰ ਸਮਰਥਨ ਤੇ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਸਤੇ ਸਾਨੂੰ ਵਿਦੇਸ਼ਾਂ ਤੋਂ ਐਂਟਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਮੌਕੇ ਪ੍ਰੋ. ਅਹੁਜਾ ਸੰਦੀਪ, ਪ੍ਰੋ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ, ਪ੍ਰੋ. ਸੁਰਿੰਦਰ ਪਾਲ ਮੰਡ ਡੀਨ ਸਟੂਡੈਂਟ ਵੈਲਫੇਅਰ, ਪ੍ਰੋ. ਗਗਨਦੀਪ ਸਿੰਘ ਡੀਨ ਐਡਮਿਸ਼ਨ ਤੋ ਇਲਾਵਾ ਜਤਿੰਦਰ ਲੰਬੜ, ਹੈਪੀ ਸਰਪੰਚ, ਅਜੀਤਪਾਲ ਗੋਲਡੀ, ਗੁਰਸ਼ਰਨ ਸਿੰਘ (ਗਿੱਨੀ), ਸੁਖਜੀਤ ਸਿੰਘ ਸੁੱਖੀ, ਜੈਸਨਪ੍ਰੀਤ ਸਿੰਘ, ਹਰਪ੍ਰੀਤ ਸਿੱਧੂ, ਵਿਸ਼ਾਲ ਕੁਮਾਰ (ਵਿਸ਼ੂ), ਜਸਵਿੰਦਰ ਸਿੰਘ ਜੱਸੀ, ਪ੍ਰਭਜੋਤ ਸਿੰਘ ਪੱਡਾ, ਸੁੱਖੀ (ਫਿਲੌਰ), ਕਰਨਬੀਰ ਸਿੰਘ (ਕਰਨ ਰੰਧਾਵਾ), ਗੁਰਪਾਲ ਸਿੰਘ (ਬੋਬੀ), ਅਰਸ਼ਦੀਪ ਸਿੰਘ, ਜਸਕਰਨ ਗਦਰਾ (ਜੱਸ), ਰਵਿੰਦਰ ਸਿੰਘ ਰਾਜਾ, ਗੁਰਪ੍ਰੀਤ ਸਿੰਘ ਗੋਪੀ, ਦੀਪਕ ਦਰੇਜਾ, ਕਰਮਜੀਤ ਸਿੰਘ, ਗੁਰਵੀਰ ਸਿੰਘ, ਇੰਦਰਜੀਤ ਸਿੰਘ ਟੱਗਰ, ਹਰਨੂਰ ਸਿੰਘ, ਨਿਰਮਲ ਕੁਮਾਰ (ਵਿਜੇ ਢੋਲੀ), ਧਰਮਿੰਦਰ ਕੁਮਾਰ (ਢੋਲੀ), ਪ੍ਰਭ ਖਹਿਰਾ ਆਦਿ ਨੇ ਸ਼ਿਰਕਤ ਕੀਤੀ