ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਵਿੱਚ ਐਮ.ਐਸ.ਸੀ.ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਦਾ ਸੁਆਗਤ ਕਰਨ ਲਈ ਐਮ.ਐਸ.ਸੀ.ਸਮੈਸਟਰ ਤੀਜਾ ਦੇ ਵਿਦਿਆਰਥੀਆਂ ਦੁਆਰਾ ਸੁਆਗਤੀ ਪਾਰਟੀ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਪਾਰਟੀ ਦੌਰਾਨ ਆਪਣੀ ਸਟੇਜ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਗੀਤ, ਗਰੁੱਪ ਡਾਂਸ ਅਤੇ ਮੌਡਲਿੰਗ ਆਦਿ ਦੀ ਪੇਸ਼ਕਾਰੀ ਕੀਤੀ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਪਾਰਟੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਲਚਰਲ ਖੇਤਰ ਵਿੱਚ ਵੀ ਸਮਾਂ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੂਰੇ ਮਨ ਨਾਲ ਐਮ.ਐਸ.ਸੀ ਦੀ ਪੜ੍ਹਾਈ ਕਰਨੀ ਚਾਹੀਦੀ ਹੈ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਣੀ ਚਾਹੀਦੀ ਹੈ। ਪਾਰਟੀ ਸਮਾਗਮ ਵਿੱਚ ਮਿਸ ਫਰੈਸ਼ਰ ਪਾਕੀਜਾ, ਮਿਸ ਕੌਨਫ਼ੀਡੈਂਟ ਚਾਹਤ, ਮਿਸ ਬੈਸਟ ਸਮਾਈਲ ਮੋਨਿਕਾ, ਮਿਸ ਐਲੀਗੈਂਟ ਸ਼੍ਰੇਯਾ ਸ਼ਾਰਦਾ ਅਤੇ ਮਿਸ ਪੰਜਾਬਣ ਰੂਬੀ ਨੂੰ ਚੁਣਿਆਂ ਗਿਆ। ਐਮ.ਐਸ.ਸੀ. ਸੈਸਟਰ ਪਹਿਲਾ ਵਲੋਂ ਸੀਨੀਅਰ ਸਾਥੀਆਂ ਦਾ ਪਾਰਟੀ ਲਈ ਧੰਨਵਾਦ ਕਲਾਸ ਰਿਪਰਜ਼ੈਂਟੇਟਿਵ ਭਾਵਨਾ ਦੁਆਰਾ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਮੈਡਲੀਵ ਸੋਸਾਇਟੀ ਆਫ ਕਮਿਸਟਰੀ ਦੀ ਪ੍ਰਧਾਨ ਵਿਦਿਆਰਥਣ ਮਿਸ ਅਮਨਦੀਪ ਕੌਰ ਅਤੇ ਕਲਾਸ ਰਿਪਰਜ਼ੈਂਟੇਟਿਵ ਐਮ.ਐਸ.ਸੀ. ਸਮੈਸਟਰ ਤੀਜਾ ਮਿਸ ਸੰਗੀਤਾ ਬੱਧਣ ਅਤੇ ਮਿਸ ਰਾਧਿਕਾ ਨੇ ਕੀਤਾ। ਵਿਭਾਗ ਦੇ ਸੀਨੀਅਰ ਪ੍ਰੋਫੈਸਰ ਰਜਨੀਸ਼ ਮੋਦਗਿਲ ਨੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦਾ ਵਿਸ਼ੇਸ਼ ਤੌਰ ਸਮਾਗਮ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ। ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਐਮ.ਐਸ.ਸੀ. ਦੇ ਵਿਦਿਆਰਥੀ ਹਾਜ਼ਰ ਸਨ।