ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਦੇ ਐਮ.ਏ. ਸਮੈਸਟਰ ਤੀਜਾ ਦੇ ਵਿਦਿਆਰਥੀਆਂ ਨੇ ਐਮ.ਏ. ਸਮੈਸਟਰ ਪਹਿਲਾ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਦਾ ਸੁਵਾਗਤ ਵਿਭਾਗ ਤੇ ਮੁਖੀ ਡਾ. ਸੁਮਨ ਚੌਪੜਾ ਤੇ ਅਧਿਆਪਕਾਂ ਨੇ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਡਾ. ਗੁਰਪਿੰਦਰ ਸਿੰਘ ਸਮਰਾ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਉਹਨਾਂ ਨੂੰ ਅੱਜ ਦੇ ਸਮੇਂ ਵਿਚ ਤਕਨੀਕੀ ਯੁੱਗ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਟੈਕਨਾਲੋਜੀ ਦੀ ਸਹੀ ਵਰਤੋਂ ਕਰਦੇ ਹੋਏ ਅੱਜ ਦੇ ਨੌਜਵਾਨ ਵਿਸ਼ਵ ਪੱਧਰ ਤੇ ਆਪਣੀ ਪਹਿਚਾਣ ਬਣਾਉਣ। ਉਹਨਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ। ਪਾਰਟੀ ਵਿੱਚ ਵਿਦਿਆਰਥੀਆਂ ਨੇ ਗੀਤਾਂ, ਨਾਚ ਕਲਾ ਅਤੇ ਕਵੀਤਾਵਾਂ ਰਾਹੀਂ ਸਾਰਿਆਂ ਦਾ ਮੰਨੋਰੰਜਨ ਕੀਤਾ। ਇਸ ਮੌਕੇ ਸ. ਅਜੈਪਾਲ ਸਿੰਘ ਮਿਸਟਰ ਫਰੈਸ਼ਰ ਅਤੇ ਹਿਮਾਸ਼ੂ ਮਿਸ ਫਰੈਸ਼ਰ ਚੁਣੇ ਗਏ ਅਤੇ ਅਜੈ ਕੁਮਾਰ ਮਿਸਟਰ ਪਰਸਨੈਲਟੀ ਅਤੇ ਅਮਨਦੀਪ ਕੌਰ ਨੂੰ ਮਿਸ ਚਾਰਮਿੰਗ ਦੇ ਖਿਤਾਬ ਨਾਲ ਨਿਵਾਜ਼ਿਆ ਗਿਆ। ਪ੍ਰਭਜੋਤ ਕੌਰ ਨੂੰ ਬੈਸਟ ਪਰਫਾਰਮੈਂਸ ਚੁਣਿਆ ਗਿਆ। ਮੰਚ ਦਾ ਸੰਚਾਲਨ ਅੰਮ੍ਰਿਤ ਅਤੇ ਕੰਚਨ ਨੇ ਬਾਖੂਬੀ ਨਿਭਾਇਆ। ਵਿਭਾਗ ਦੇ ਮੁੱਖੀ ਡਾ. ਸੁਮਨ ਚੌਪੜਾ ਨੇ ਮੁੱਖ ਮਹਿਮਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਪ੍ਰਿੰਸੀਪਲ ਡਾ. ਸਮਰਾ ਅਧੀਨ ਕਾਲਜ ਦੀਆਂ ਬੁਲੰਦੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਪ੍ਰਿੰਸੀਪਲ ਦੇ ਕਹੇ ਸ਼ਬਦਾਂ ਕਿ “ਕਿਰਤ ਨਾਲ ਪਿਆਰ ਕਰ ਕੇ ਬੁਲੰਦੀਆਂ ਦੇ ਸਿਖ਼ਰ ਤੇ ਪਹੁੰਚਿਆ ਜਾ ਸਕਦਾ ਹੈ” ਨੂੰ ਆਪਣੇ ਜੀਵਨ ਵਿਚ ਅਪਣਾਉਣ ਲਈ ਕਿਹਾ। ਇਸ ਮੌਕੇ ਵਿਭਾਗ ਦੇ ਅਧਿਆਪਕ ਸਾਹਿਬਾਨ ਡਾ. ਅਮਨਦੀਪ ਕੌਰ, ਡਾ. ਕਰਨਬੀਰ ਸਿੰਘ, ਪ੍ਰੋ. ਸੰਦੀਪ ਕੌਰ ਅਤੇ ਸੂਰਜ ਭਗਤ ਵੀ ਹਾਜ਼ਰ ਸਨ।