जालंधर: ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਅਕਾਦਮਿਕ, ਖੋਜ, ਖੇਡਾਂ, ਸਾਹਿਤਕ ਤੇ ਕਲਚਰਲ ਦੇ
ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰ ਰਿਹਾ ਹੈ। ਕਾਲਜ ਦੇ ਕਾਮਰਸ ਵਿਭਾਗ ਦੇ ਅੰਤਰਗਤ ਚਲ ਰਹੇ ਸੀ.ਏ.
ਫਾਉਂਡੇਸ਼ਨ ਗਾਈਡੈਂਸ ਸੈੱਲ ਤੋਂ ਤਿਆਰੀ ਕਰਕੇ ਕਾਲਜ ਦੇ ਬੀ.ਕਾਮ ਚੌਥਾ ਸਮੈਸਟਰ ਦੇ
ਵਿਦਿਆਰਥੀਆਂ ਸੋਨਮ ਅਤੇ ਅਕਾਸ਼ਦੀਪ ਨੇ ਸੀ.ਏ. ਦੀ ਪ੍ਰੀਖਿਆ ਨਵੰਬਰ ੨੦੧੯ ਪਾਸ ਕਰਕੇ ਕਾਲਜ ਦਾ ਨਾਂ
ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਅਤੇ ਵਿਭਾਗ ਦੇ ਮੁੱਖੀ
ਡਾ. ਰਸ਼ਪਾਲ ਸਿੰਘ ਸੰਧੂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ
ਦਿੱਤੀਆਂ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਦੱਸਿਆ ਕਿ ਇੰਸਟੀਚਿਊਟ ਆਫ ਚਾਰਟਰਡ ਅਕਾਉਂਟੈਟਸ
ਆਫ਼ੳਮਪ; ਇੰਡੀਆ ਦੁਆਰਾ ਲਈ ਗਈ ਇਹ ਪ੍ਰੀਖਿਆ ਵਿਦਿਆਰਥੀਆਂ ਦੁਆਰਾ ਪਹਿਲੀ ਵਾਰ ਅਪੀਅਰ ਹੋਣ ’ਤੇ
ਹੀ ਪਾਸ ਕਰ ਲਈ ਗਈ, ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਹ ਇੰਟੀਗ੍ਰੇਟਿਡ
ਪ੍ਰੋਫੈਸ਼ਨਲ ਕੰਪੀਟੈਂਸ ਕੋਰਸ ਹੈ, ਜੋ ਕਿ ਪਾਸ ਕਰਨਾ ਹਰ ਵਿਦਿਆਰਥੀ ਨੂੰ ਮੁਸ਼ਕਿਲ ਜਾਪਦਾ ਹੈ।
ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਕਾਲਜ ਦੇ ਵਿਦਿਆਰਥੀ ਵਿੱਤ ਅਤੇ ਕਾਮਰਸ ਦੇ ਖੇਤਰ ਵਿੱਚ
ਆਪਣਾ ਵਿਸ਼ੇਸ਼ ਸਥਾਨ ਬਣਾ ਰਹੇ ਹਨ। ਉਹਨਾਂ ਇਸ ਮੌਕੇ ਸੀ.ਏ. ਫਾਊਂਡੇਸ਼ਨ ਗਾਈਡੈਂਸ ਸੈੱਲ ਦੇ
ਕੋਆਰਡੀਨੇਟਰ ਡਾ. ਨਵਦੀਪ ਕੁਮਾਰ ਨੂੰ ਵੀ ਵਧਾਈ ਦਿੱਤੀ ਅਤੇ ਇਸ ਸੈਂਟਰ ਤੋਂ ਹੋਰ ਵਿਦਿਆਰਥੀਆਂ
ਦੁਆਰਾ ਸੀ.ਏ. ਦੀ ਪ੍ਰੀਖਿਆ ਪਾਸ ਕਰਨ ਦੀ ਆਸ ਜਤਾਈ