ਜਲੰਧਰ: ਕੈਂਪ ਦਾ ਉਦਘਾਟਨ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਵਿਭਾਗ ਦੇ ਮੁੱਖੀ
ਡਾ. ਰਾਜੂ ਸ਼ਰਮਾ ਅਤੇ ਸਮੂਹ ਡਾਕਟਰ ਅਧਿਆਪਕਾਂ ਸਹਿਤ ਕੀਤਾ। ਪ੍ਰਿੰਸੀਪਲ ਡਾ. ਸਮਰਾ ਨੇ ਇਸ
ਮੌਕੇ ਕਿਹਾ ਕਿ ਅਜੋਕੇ ਸਮੇਂ ਵਿੱਚ ਬਦਲ ਰਹੀ ਜੀਵਨ ਸ਼ੈਲੀ ਦੇ ਚਲਦਿਆਂ ਲੋਕਾਂ ਦੇ ਖਾਣ ਪੀਣ ਦੇ
ਢੰਗ ਤੇ ਖੁਰਾਕਾਂ ਵਿੱਚ ਬਦਲਾਓ ਆਇਆ ਹੈ, ਜਿਸ ਨਾਲ ਕਈ ਤਰਾਂ ਦੇ ਸਰੀਰਕ ਰੋਗ ਅਤੇ
ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ। ਹੱਡੀਆਂ ਮਨੁੱਖੀ ਸਰੀਕ ਦਾ ਅਹਿਮ ਹਿੱਸਾ ਹਨ ਤੇ ਇਨਾਂ
ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਇਸ ਕੈਂਪ ਲਈ ਵਿਭਾਗ ਦੀ ਸ਼ਲਾਘਾ ਕੀਤੀ ਅਤੇ
ਇਸ ਤਰ੍ਹਾਂ ਦੇ ਸਕਰੀਨਿੰਗ ਟੈਸਟਾਂ ’ਤੇ ਜ਼ੋਰ ਦਿੱਤਾ। ਵਿਭਾਗ ਦੇ ਮੁਖੀ ਡਾ. ਰਾਜੂ ਸ਼ਰਮਾ ਨੇ
ਦੱਸਿਆ ਕਿ ਕੈਂਪ ਵਿੱਚ 180 ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ‘ਬੋਨ
ਡੈਂਸਿਓਮਿਟਰੀ’ ਦੁਆਰਾ ਟੈਸਟ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਵਿੱਚ ਹੱਡੀਆਂ
ਦੀ ਸਮੱਸਿਆ ਜਿਵੇਂ ਕਿ ‘ਆਸਟਿਓਪੋਰੋਸਿਸ’ ਦੇ ਪ੍ਰਤੀ ਜਾਗਰੂਕ ਕਰਨਾ ਸੀ। ਕੈਂਪ ਵਿੱਚ ਸ਼ਾਮਲ ਹੋਏ
ਲੋਕਾਂ ਨੂੰ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ
ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਵਿੱਚ ਵਿਟਾਮਿਨ ਡੀ ਦੀਆਂ ਸਮੱਸਿਆਵਾਂ ਵਿੱਚ ਵਾਧਾ
ਹੋਇਆ ਹੈ। ਇਸ ਲਈ ਇਸ ਪ੍ਰਤੀ ਜਾਗਰੂਕਤਾ ਹੋਣਾ ਵੀ ਲਾਜ਼ਮੀ ਹੈ। ਕੈਂਪ ਦੇ ਸੰਚਾਲਨ ਵਿੱਚ
ਫਿਜ਼ਿਓਥੈਰੇਪੀ ਵਿਭਾਗ ਦੇ ਵਿਦਿਆਰਥੀਆਂ ਨੇ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ।
ਵਿਦਿਆਰਥੀਆਂ ਦੁਆਰਾ ਮਰੀਜ਼ਾ ਦਾ ਬੀ.ਪੀ, ਪਲਸ, ਵਜ਼ਨ ਚੈੱਕ ਕਰਨ ਦੇ ਨਾਲ-ਨਾਲ ਕਸਰਤ ਵੀ ਦੱਸੀ
ਗਈ। ਕੈਂਪ ਦੌਰਾਨ ਵਿਭਾਗ ਦੇ ਡਾਕਟਰ ਅਧਿਆਪਕ ਡਾ. ਜਸਵੰਤ ਕੌਰ, ਡਾ. ਰਿਚਾ ਸ਼ਰਮਾ, ਡਾ.
ਪ੍ਰਿਯਾਂਕ ਸ਼ਾਰਦਾ, ਡਾ. ਕੋਮਲ, ਡਾ. ਰਾਜਵੀਰ, ਡਾ. ਸੋਨੀਆ ਅਤੇ ਡਾ. ਵਨੀਤ ਨੇ ਕੈਂਪ ਦੇ ਸੰਚਾਲਨ
ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ।