ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਗਣਿਤ ਵਿਭਾਗ ਵੱਲੋਂ ਪੰਜਾਬ ਸਟੇਟ ਕਾਉਂਸਿਲ ਫਾਰ ਸਾਇੰਸ
ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ ਜਿਸ ਵਿੱਚ 22 ਕਾਲਜਾਂ
ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਵਿੱਚ ਡਾ. ਆਰ.ਆਰ. ਸਿਨਹਾ ਗਣਿਤ ਵਿਭਾਗ
ਐਨ.ਆਈ.ਟੀ. ਜਲੰਧਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ
ਸਮਰਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਿਨ੍ਹਾਂ ਦਾ ਸੁਆਗਤ ਵਿਭਾਗ ਦੇ ਮੁੱਖੀ ਡਾ. ਸੰਤੋਖ ਸਿੰਘ
ਮਿਨਹਾਸ ਅਤੇ ਸਮੂਹ ਅਧਿਆਪਕਾਂ ਦੁਆਰਾ ਗੁਲਦਸਤੇ ਦੇ ਕੇ ਕੀਤਾ ਗਿਆ। ਪ੍ਰਿੰਸੀਪਲ ਡਾ. ਸਮਰਾ ਨੇ
ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਗਣਿਤ ਵਿਭਾਗ ਦੁਆਰਾ ਮਨਾਇਆ ਜਾ ਰਿਹਾ ਇਹ ਦਿਵਸ ਬਹੁਤ
ਹੀ ਸ਼ਲਾਘਾ ਭਰਪੂਰ ਕਾਰਜ ਹੈ। ਉਨ੍ਹਾਂ ਕਿਹਾ ਕਿ ਗਣਿਤ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ
ਨਿਭਾਉਂਦਾ ਹੈ। ਗਣਿਤ ਦਾ ਅਧਿਐਨ ਇੱਕ ਚੁਨੌਤੀਪੂਰਨ ਕਾਰਜ ਹੈ। ਵਿੱਦਿਅਕ ਅਤੇ ਖੋਜ ਸੰਸਥਾਵਾਂ
ਦਾ ਇਹ ਕਰਤੱਵ ਬਣਦਾ ਹੈ ਕਿ ਸਮੇਂ ਸਮੇਂ ’ਤੇ ਗਣਿਤ ਦੇ ਮਹੱਤਵ ਅਤੇ ਲੋਕਾਂ ਦੀ ਗਣਿਤ ਵਿੱਚ ਰੁਚੀ
ਵਧਾਉਣ ਵਾਸਤੇ ਉਪਰਾਲੇ ਕੀਤੇ ਜਾਣ। ਉਹਨਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਇਸ ਵਿਸ਼ੇ ਪ੍ਰਤੀ ਬੜੀ
ਸੁਹਿਰਦ ਪਹੁੰਚ ਰੱਖਦਾ ਹੈ। ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਪੋਸਟਰ ਪ੍ਰੈਜੈਂਟੇਸ਼ਨ,
ਮਾਡਲ ਪ੍ਰੈਜ਼ੈਟੇਸ਼ਨ, ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ, ਰੰਗੋਲੀ, ਕੁਇਜ਼, ਡਿਬੇਟ, ਐਕਸਟੈਮਪੋਰ ਆਦਿ
ਦੇ ਮੁਕਾਬਲਿਆਂ ਵਿੱਚ ਭਾਗ ਲਿਆ। ਇਹ ਸਾਰੀਆਂ ਈਵੈਂਟਸ ਦੇ ਥੀਮ ਗਣਿਤ ਵਿਸ਼ੇ ’ਤੇ ਅਧਾਰਿਤ ਸਨ।
ਸਮਾਗਮ ਗਣਿਤ ਵਿਸ਼ੇ ਦੀ ਅਹਿਮੀਅਤ ਅਤੇ ਗਣਿਤ ਵਿੱਚ ਖੋਜ ਦੀਆਂ ਸੰਭਾਵਨਾਵਾਂ ਅਤੇ ਗਣਿਤ ਦੀ ਸਮਾਜ
ਨੂੰ ਦੇਣ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਪਤ ਹੋਇਆ। ਇਸ ਸਮਾਗਮ ਵਿੱਚ ਓਵਰਆਲ ਟਰਾਫੀ
ਡੀ.ਏ.ਵੀ ਕਾਲਜ ਜਲੰਧਰ ਅਤੇ ਰੱਨਰਅਪ ਟਰਾਫੀ ਸੀ.ਟੀ. ਇੰਸਟੀਚਿਊਟ ਸ਼ਾਹਪੁਰ ਨੇ ਜਿੱਤੀ। ਸਮਾਗਮ ਦੇ ਅਖੀਰ
ਵਿੱਚ ਡਾ. ਦਿਨਕਰ ਸ਼ਰਮਾ ਨੇ ਮੁੱਖ ਮਹਿਮਾਨ, ਪ੍ਰਿੰਸੀਪਲ ਡਾ. ਸਮਰਾ, ਵਿਦਿਆਰਥੀਆਂ ਅਤੇ ਸਮੂਹ ਸਟਾਫ਼
ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਡਾ. ਪਲਵਿੰਦਰ ਸਿੰਘ ਨੇ ਬਾਖੂਬੀ ਕੀਤਾ। ਇਸ
ਮੌਕੇ ਡਾ. ਅਮ੍ਰਿਤਪਾਲ ਸਿੰਘ, ਡਾ. ਅਜੀਤਪਾਲ ਸਿੰਘ, ਪ੍ਰੋ. ਮਨੀਸ਼ ਗੋਇਲ, ਪ੍ਰੋ. ਉਂਕਾਰ ਸਿੰਘ, ਪ੍ਰੋ.
ਹਰਬਿੰਦਰ ਕੌਰ, ਪ੍ਰੋ. ਸਿਮਰਨ ਕੌਰ, ਪ੍ਰੋ. ਗੁਰਜਿੰਦਰ ਕੌਰ, ਪ੍ਰੋ. ਪਵਿੱਤਰਪਾਲ ਕੌਰ, ਪ੍ਰੋ. ਗੀਤਾਂਜਲੀ
ਕਾਲੀਆ, ਪ੍ਰੋ. ਨੀਤਿਕਾ, ਪ੍ਰੋ. ਅਜੈ ਕੁਮਾਰ ਅਤੇ ਪ੍ਰੋ. ਪ੍ਰਿ੍ਰਯੰਕਾ ਸ਼ਰਮਾ ਹਾਜ਼ਰ ਸਨ।